ਆਕਲੈਂਡ ਤੇ ਆਸ ਪਾਸ ਦੇ ਇਲਾਕਿਆਂ ‘ਚ 5.2 ਪੈਮਾਨੇ ਦਾ ਭੂਚਾਲ

ਆਕਲੈਂਡ, 29 ਅਗਸਤ – ਅੱਜ ਸਵੇਰੇ 5.2 ਮਾਪ ਦੇ ਭੂਚਾਲ ਤੋਂ ਬਾਅਦ ਆਕਲੈਂਡ ਤੇ ਆਸ ਪਾਸ ਦੇ ਇਲਾਕਿਆਂ ਵਿੱਚ ਵੱਡੇ ਝਟਕੇ ਲੱਗੇ। ਆਕਲੈਂਡ, ਕੋਰੋਮੰਡਲ, ਵਾਈਕਾਟੋ ਅਤੇ ਬੇਅ ਆਫ਼ ਪਲੈਂਟੀ ਖੇਤਰ ਦੇ ਬਹੁਤ ਸਾਰੇ ਲੋਕ ਅੱਜ ਸਵੇਰੇ ਹਲਕੇ ਤੇ ਕਮਜ਼ੋਰ ਝਟਕਿਆਂ ਨਾਲ ਜਾਗ ਗਏ।
ਭੂਚਾਲ ਸਵੇਰੇ 3.47 ਵਜੇ, ਵੰਗਾਮਾਟਾ ਦੇ ਉੱਤਰ ਪੂਰਬ ਵਿੱਚ 5 ਕਿੱਲੋਮੀਟਰ ਦੀ ਡੂੰਘਾਈ ‘ਤੇ ਆਇਆ। ਜੀਓਨੇਟ ‘ਤੇ ੨੫੦੦ ਤੋਂ ਵੱਧ ਲੋਕਾਂ ਨੇ ਇਸ ਨੂੰ ਮਹਿਸੂਸ ਕਰਨ ਦੀ ਰਿਪੋਰਟ ਕੀਤੀ।