ਆਕਲੈਂਡ ਸ਼ੁੱਕਰਵਾਰ ਅੱਧੀ ਰਾਤ ਤੱਕ ਲੌਕਡਾਉਨ ‘ਚ ਗਿਆ, ਦੇਸ਼ ਦੇ ਬਾਕੀ ਹਿੱਸਾ ‘ਚ ਅਲਰਟ ਲੈਵਲ 2 ਲਾਗੂ ਹੋਇਆ

ਆਕਲੈਂਡ, 12 ਅਗਸਤ – ਅੱਜ ਆਕਲੈਂਡ ‘ਚ 12.00 ਵੱਜ ਦੇ ਹੀ ਸ਼ੁੱਕਰਵਾਰ ਅੱਧੀ ਰਾਤ ਤੱਕ ਲੌਕਡਾਉਨ ਸ਼ੁਰੂ ਹੋ ਗਿਆ ਅਤੇ ਦੇਸ਼ ਦੇ ਬਾਕੀ ਹਿੱਸਾ ‘ਚ ਅਲਰਟ ਲੈਵਲ 2 ਲਾਗੂ ਹੋ ਗਿਆ ਹੈ। ਆਕਲੈਂਡ ਵਿੱਚ ਅਲਰਟ ਲੈਵਲ 3 ਲੱਗ ਗਿਆ ਹੈ ਤੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੇ ਨਾਲ ਮਾਸਕ ਪਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਸਰਕਾਰ ਨੇ ਕਿਹਾ ਹੈ ਕਿ ਜੇ ਤੁਸੀਂ ਜ਼ਰੂਰੀ ਸੇਵਾ ਕਰਮਚਾਰੀ (Essential Service Workers) ਹੋ ਤਾਂ ਹੀ ਘਰਾਂ ਤੋਂ ਬਾਹਰ ਨਿਕਲੋ।
ਪੁਲਿਸ ਵੱਲੋਂ ਆਕਲੈਂਡ ਦੀ ਨਾਕਾਬੰਦੀ ਕੀਤੀ ਗਈ ਹੈ ਤਾਂ ਜੋ ਲੋਕੀ ਅਲਰਟ ਲੈਵਲ 3 ਦੀਆਂ ਜਾਰੀ ਹਦਾਇਤਾਂ ਦੀ ਉਲੰਘਣਾ ਨਾ ਕਰ ਸਕਣ ਅਤੇ ਕੋਵਿਡ -19 ਨੂੰ ਕਮਿਊਨਿਟੀ ਵਿੱਚ ਫੈਲਣ ਤੋਂ ਰੋਕਿਆ ਜਾ ਸੱਕੇ।