ਆਕਲੈਂਡ ਸਿਟੀ ‘ਚ ਪੰਜਾਬੀ ਕੁੜੀ ਦੀ ਹੱਤਿਆ

ਆਕਲੈਂਡ – 22 ਮਈ ਨੂੰ ਆਕਲੈਂਡ ਸਿਟੀ ਦੇ ਕੁਈਨ ਸਟ੍ਰੀਟ ਅਤੇ ਕੇ. ਰੋਡ ‘ਤੇ ਪੈਂਦੇ ਇੱਕ ਇੰਟਰਨੈਸ਼ਨਲ ਕਾਲਜ ਵਿਖੇ ਦੁਪਹਿਰ ਸਮੇਂ ਤਿੰਨ ਜਣਿਆਂ ਵਿੱਚ ਝਗੜਾ ਹੋਇਆ। ਝਗੜੇ ਦੌਰਾਨ ਹੋਈ ਸਟੇਬਿੰਗ ਵਿੱਚ 2 ਜਣੇ ਜ਼ਖਮੀ ਹੋਏ, ਜਿਨ੍ਹਾਂ ਵਿੱਚ ਇੱਕ ਕੁੜੀ ਦੀ ਮੌਤ ਹੋ ਗਈ ਹੈ। ਮਰਨ ਵਾਲੀ ਕੁੜੀ ਪੰਜਾਬ ਦੀ ਹੈ, ਮੰਨਿਆ ਜਾ ਰਿਹਾ ਹੈ ਕਿ ਜਿਸ ਵਿਅਕਤੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ ਉਹ ਮਰਨ ਵਾਲੀ ਕੁੜੀ ਦਾ ਹੀ ਪਤੀ ਹੈ, ਉਹ ਪੰਜਾਬ ਦਾ ਹੈ ਤੇ ਵਿਜ਼ਟਰ ਵੀਜ਼ੇ ‘ਤੇ ਹੈ। ਮਰਨ ਵਾਲੀ ਕੁੜੀ ਇੰਟਰਨੈਸ਼ਨਲ ਵਿਦਿਆਰਥੀ ਸੀ, ਜਿਸ ਦੀ ਉਮਰ 20 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ।