ਆਕਲੈਂਡ ਸਿੱਖ ਸੁਸਾਇਟੀ ਦੇ ਨਵੇਂ ਪ੍ਰਧਾਨ ਸ. ਬੇਅੰਤ ਸਿੰਘ ਜਾਡੋਰ ਸਰਬ ਸੰਮਤੀ ਨਾਲ ਚੁਣੇ ਗਏ

ਆਕਲੈਂਡ – ‘ਦਾ ਆਕਲੈਂਡ ਸਿੱਖ ਸੁਸਾਇਟੀ, ਨਿਊਜ਼ੀਲੈਂਡ’ ਦੀ ਨਵੀਂ ਪ੍ਰਬੰਧਕ ਕਮੇਟੀ ਦੀ ਚੋਣ ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਪਾਪਾਟੋਏਟੋਏ ਵਿਖੇ ਹੋਈ, ਇਹ ਪ੍ਰਬੰਧਕ ਕਮੇਟੀ ਹੀ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਚਲਾਉਂਦੀ ਹੈ। ਸੱਦੀ ਮੀਟਿੰਗ ਦੌਰਾਨ ‘ਸਾਲ ੨੦੧੩-੧੪’ ਦੇ ਲਈ ਨਵੀਂ ਕਮੇਟੀ ਦੀ ਚੋਣ ਸਰਬ ਸੰਮਤੀ ਹੋਈ। ਨਵੀਂ ਕਮੇਟੀ ਵਿੱਚ ਪ੍ਰਧਾਨ ਸ. ਬੇਅੰਤ ਸਿੰਘ ਜਾਡੋਰ (ਪਿੰਡ ਬੱਸੀ ਦਾਊਦ ਖਾਂ, ਹੁਸ਼ਿਆਰਪੁਰ), ਉਪ ਪ੍ਰਧਾਨ ਗੁਰਦੀਪ ਸਿੰਘ ਬਸਰਾ, ਜਨਰਲ ਸਕੱਤਰ ਰਾਜ ਬੇਦੀ, ਸਹਾਇਕ ਸਕੱਤਰ ਉਪਿੰਦਰ ਸਿੰਘ ਸੱਗੀ, ਖ਼ਜ਼ਾਨਚੀ ਕੁਲਵਿੰਦਰ ਸਿੰਘ ਬਾਠ ਅਤੇ ਸਹਾਇਕ ਖ਼ਜ਼ਾਨਚੀ ਸਤਿੰਦਰ ਸਿੰਘ ਬਾਠ ਨੂੰ ਚੁਣਿਆ ਗਿਆ। ਇਸ ਮੌਕੇ ਸ. ਪ੍ਰਿਥੀਪਾਲ ਸਿੰਘ ਬਸਰਾ, ਸ. ਕੰਵਲਜੀਤ ਸਿੰਘ ਬਖਸ਼ੀ (ਸੰਸਦ ਮੈਂਬਰ) ਅਤੇ ਸੁਸਾਇਟੀ ਦੇ ਹੋਰ ਬਹੁਤ ਸਾਰੇ ਮੈਂਬਰ ਹਾਜ਼ਰ ਸਨ।