ਆਕਲੈਂਡ ‘ਸੁਪਰ ਸਿਟੀ ਵੋਟ’ ਘੁਟਾਲਾ ਕੇਸ ਹਾਈ ਕੋਰਟ ਭੇਜਿਆ

ਆਕਲੈਂਡ – ਇੱਥੇ ਸਾਲ 2010 ਵਿੱਚ ਹੋਈਆਂ ‘ਸੁਪਰ ਸਿਟੀ ਲੋਕਲ ਬੋਰਡ ਚੋਣਾਂ’ ਦੌਰਾਨ ਗਲਤ ਪਤੇ ‘ਤੇ ਬਣੀਆਂ ਵੋਟਾਂ ਦਾ ਮਾਮਲਾ ਉਜਾਗਰ ਹੋਣ ਉਪਰੰਤ ਚਲ ਰਹੇ ਕੋਰਟ ਕੇਸ ਨੂੰ ‘ਪਬਲਿਕ ਇੰਟਰਸਟ’ ਦੇ ਕਰਕੇ ਹੁਣ ਮੈਨਕਾਓ ਜ਼ਿਲ੍ਹਾ ਅਦਾਲਤ ਤੋਂ ਆਕਲੈਂਡ ਹਾਈ ਕੋਰਟ ਭੇਜ ਦਿੱਤਾ ਗਿਆ ਹੈ। ਸਥਾਨਕ ਅਖ਼ਬਾਰ ਦੇ ਹਵਾਲੇ ਤੋਂ ਮਿਲੀ ਖ਼ਬਰ ਮੁਤਾਬਕ ਇਸ ਕੇਸ ਵਿੱਚ 8 ਪੰਜਾਬੀਆਂ ‘ਤੇ ਦੋਸ਼ ਲੱਗੇ ਹਨ। ਇਸ ਕੇਸ ‘ਤੇ ਸੁਣਵਾਈ ਅਕਤੂਬਰ ਮਹੀਨੇ ਹੋਣ ਦੀ ਆਸ ਹੈ।