ਆਮਿਰ ਰਿਕਸ਼ੇ ਵਾਲੇ ਦੇ ਮੁੰਢੇ ਦੇ ਵਿਆਹ ‘ਤੇ ਗਏ

ਬਾਲੀਵੁੱਡ ਹੀਰੋ ਆਮਿਰ ਖਾਨ ਨੇ ਢਾਈ ਸਾਲ ਪਹਿਲਾਂ ਇਕ ਰਿਕਸ਼ੇ ਵਾਲੇ ਨਾਲ ਵਾਅਦਾ ਕੀਤਾ ਸੀ ਕਿ ਉਹ ਉਸ ਦੇ ਮੁੰਢੇ ਦੇ ਵਿਆਹ ‘ਤੇ ਜ਼ਰੂਰ ਆਉਣਗੇ। ਆਮਿਰ ਖਾਨ ਆਪਣਾ ਵਾਅਦਾ ਨਿਭਾਉਣ ਲਈ 26 ਅਪ੍ਰੈਲ ਨੂੰ ਬਨਾਰਸ ਪਹੁੰਚੇ। ਜ਼ਿਕਰਯੋਗ ਹੈ ਕਿ ਆਮਿਰ ਖਾਨ ਦਸੰਬਰ 2009 ਨੂੰ ਆਪਣੀ ਫਿਲਮ ‘ਥ੍ਰੀ ਇਡੀਅਟ’ ਦੇ ਪ੍ਰਮੋਸ਼ਨ ਲਈ ਬਨਾਰਸ ਗਏ ਸਨ। ਆਮਿਰ ਤਿੰਨ ਦਿਨ ਤੱਕ ਰਾਮਲਖਨ ਨਾਮਕ ਇਕ ਰਿਕਸ਼ੇ ਵਾਲੇ ਦੇ ਰਿਕਸ਼ੇ ‘ਤੇ ਬੁੱਢੇ ਆਦਮੀ ਦੇ ਭੇਸ਼ ਵਿੱਚ ਘੂੰਮਦੇ ਰਹੇ ਸਨ। ਰਾਮਲਖਨ ਨੂੰ ਤੀਸਰੇ ਦਿਨ ਪਤਾ ਲੱਗਾ ਸੀ ਕਿ ਉਸ ਦੇ ਰਿਕਸ਼ੇ ‘ਤੇ ਘੂੰਮਣ ਵਾਲਾ ਕੋਈ ਹੋਰ ਨਹੀਂ ਸਗੋਂ ਫਿਲਮੀ ਹੀਰੋ ਖੁਦ ਆਮਿਰ ਖਾਨ ਹੈ। ਦੋਵਾਂ ‘ਚ ਮਿੱਤਰਤਾ ਹੋ ਗਈ। ਉਸ ਵੇਲੇ ਰਾਮਲਖਨ ਨੇ ਆਮਿਰ ਨੂੰ ਆਪਣੇ ਪੁੱਤਰ ਦੇ ਵਿਆਹ ‘ਚ ਆਉਣ ਲਈ ਕਿਹਾ ਸੀ। ਜਦੋਂ ਉਸ ਦੇ ਪੁੱਤਰ ਦਾ ਵਿਆਹ ਤੈਅ ਹੋ ਗਿਆ ਤਾਂ ਆਮਿਰ ਨੂੰ ਵਿਆਹ ਦਾ ਸੱਦਾ ਦੇਣ ਲਈ ਰਾਮਲਖਨ ਮੁੰਬਈ ਗਏ। ਆਮਿਰ ਨੇ ਮਿੱਤਰਤਾ ਦੀ ਕਦਰ ਕਰਦੇ ਹੋਏ ਰਾਮਲਖਨ ਦੇ ਮੁੰਢੇ ਦਾ ਵਿਆਹ ‘ਚ ਹਾਜ਼ਰੀ ਭਰੀ।