ਆਲ ਬਲੈਕ ਤੇ ਲਾਓਨਸ ਵਿਚਾਲੇ ਤੀਜਾ ਮੈਚ 15-15 ਨਾਲ ਬਰਾਬਰ ਤੇ ਸੀਰੀਜ਼ ਡਰਾਅ 

ਆਕਲੈਂਡ, 8 ਜੁਲਾਈ – ਨਿਊਜ਼ੀਲੈਂਡ ਤੇ ਬ੍ਰਿਟਿਸ਼ ਐਂਡ ਆਈਰਿਸ਼ ਲਾਓਨਸ ਵਿਚਾਲੇ ਤਿੰਨ ਮੈਚਾਂ ਦੀ ਸੀਰੀਜ਼ ਡਰਾਅ ਹੋ ਗਈ, ਜਦੋਂ ਇੱਥੇ ਦੇ ਈਡਨ ਪਾਰਕ ਮੈਦਾਨ ਵਿੱਚ ਸੀਰੀਜ਼ ਦਾ ਆਖ਼ਰੀ ਤੇ ਤੀਜਾ ਮੈਚ ਅੱਜ 15-15 ਨਾਲ ਬਰਾਬਰ ਰਿਹਾ। ਜ਼ਿਕਰਯੋਗ ਹੈ ਕਿ ਇਹ ਮੈਚ ਫਾਈਨਲ ਮੈਚ ਵਾਂਗ ਹੀ ਸੀ ਕਿਉਂਕਿ ਸੀਰਿਜ਼ ਦਾ ਆਕਲੈਂਡ ਵਿਖੇ ਹੋਇਆ ਪਹਿਲਾ ਮੈਚ ਆਲ ਬਲੈਕ ਨੇ ਲਾਓਨਸ ਤੋਂ 30-15 ਨਾਲ ਜਿੱਤਿਆ ਸੀ ਜਦੋਂ ਕਿ ਵੈਲਿੰਗਟਨ ਵਿਖੇ ਹੋਇਆ ਦੂਜਾ ਮੈਚ ਲਾਓਨਸ ਨੇ ਆਲ ਬਲੈਕ ਤੋਂ 24-21 ਨਾਲ ਜਿੱਤ ਲਿਆ ਸੀ। ਇਸ ਤਰ੍ਹਾਂ ਤੀਜਾ ਤੇ ਆਖ਼ਰੀ ਮੈਚ ਫਾਈਨਲ ਵਾਂਗ ਸੀ ਜਿਹੜੀ ਟੀਮ ਜਿੱਤ ਦੀ ਉਹ ਸੀਰੀਜ਼ ਜਿੱਤ ਜਾਂਦੀ ਪਰ ਮੈਚ ਡਰਾਅ ਹੋਣ ਵਾਲ ਸੀਰਿਜ਼ ਵੀ ਡਰਾਅ ਹੋ ਗਈ।
ਤੀਜੀ ਮੈਚ ਦਾ ਫਾਈਨਲ ਸਕੋਰ ਆਲ ਬਲੈਕ 15 (ਐਨ. ਲੌਂਪੈਪ, ਜੇ. ਬੈਰਟ ਕੋਸ਼ਿਸ਼ ਕਰਦਾ ਹੈ; ਬੀ ਬਾਰਟ ਪੈੱਨ, ਕੌਨਸ) ਅਤੇ ਬ੍ਰਿਟਿਸ਼ ਐਂਡ ਆਈਰਿਸ਼ ਲਾਓਨਸ 15 (ਓ. ਫੇਰੈਲ 4 ਪੈੱਨਸ; ਈ. ਡੇਲੀ ਪੈੱਨ)