ਇਟਲੀ ਤੇ ਸਪੇਨ ਭਿੜਨਗੇ ਯੂਰੋ ਕੱਪ ਦੇ ਫਾਈਨਲ ‘ਚ

ਵਾਰਸਾ (ਪੋਲੈਂਡ) – ਯੂਰੋ ਕੱਪ ਦੇ ਫਾਈਨਲ ‘ਚ ਇਟਲੀ ਦਾ ਮੁਕਾਬਲਾ ਸਪੇਨ ਨਾਲ ਹੋਵੇਗਾ। ਇਟਲੀ ਨੇ ਦੂਜੇ ਸੈਮੀ-ਫਾਈਨਲ ਵਿੱਚ ਤਿੰਨ ਵਾਰ ਦੀ ਯੂਰੋ ਕੱਪ ਜੇਤੂ ਜਰਮਨੀ ਨੂੰ 2-1 ਨਾਲ ਹਰਾ ਦਿੱਤਾ। ਹੁਣ ਇਟਲੀ ਦਾ ਮੁਕਾਬਲਾ ਵਿਸ਼ਵ ਚੈਂਪੀਅਨ ਸਪੇਨ ਨਾਲ ਹੋਵੇਗਾ। ਇਟਲੀ ਦੇ ਮਾਰੀਓ ਬਾਲੋਟੋਲੀ ਦੇ ਮਾਰੇ ਪਹਿਲੇ ਹਾਫ ਦੇ 2 ਗੋਲਾਂ ਦੇ ਕਰਕੇ ਪਿਛਲੇ ਚੈਂਪੀਅਨ ਜਰਮਨੀ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਜਰਮਨੀ ਨੇ ਆਪਣਾ ਇਕਲੌਤਾ ਗੋਲ ਪੂਰਾ ਸਮਾਂ ਖ਼ਤਮ ਹੋਣ ਤੋਂ ਬਾਅਦ ਮਿਲੇ ਇੰਜ਼ਰੀ ਟਾਈਮ ਵਿੱਚ ਪੈਨਲਟੀ ਰਾਹੀ ਕੀਤਾ।