ਇਮੀਗ੍ਰੇਸ਼ਨ ਮਨਿਸਟਰ ਦਾ ਕਹਿਣਾ ਹੈ ਕਿ ਵਿਦੇਸ਼ਾਂ ‘ਚ ਰੁਕੇ ਮਾਈਗ੍ਰੈਂਟ ਵਰਕਰਾਂ ਦੀ ਹਾਲੇ ਜਲਦੀ ਵਾਪਸ ਨਹੀਂ

ਆਕਲੈਂਡ, 26 ਮਈ – ਇਮੀਗ੍ਰੇਸ਼ਨ ਮੰਤਰੀ ਈਐਨ ਲੀਸ-ਗੈਲੋਵੇਅ ਦਾ ਕਹਿਣਾ ਹੈ ਕਿ ਵਿਦੇਸ਼ਾਂ ਵਿੱਚ ਫਸੇ ਕੰਮ ਦੇ ਵੀਜ਼ੇ ਵਾਲੇ ਪ੍ਰਵਾਸੀਆਂ ਜਲਦੀ ਹੀ ਕਿਸੇ ਸਮੇਂ ਨਿਊਜ਼ੀਲੈਂਡ ਵਾਪਸ ਆਉਣ ਦੀ ਉਮੀਦ ਨਹੀਂ ਕਰ ਸਕਦੇ। ਉਨ੍ਹਾਂ ਦਾ ਨਿਊਜ਼ੀਲੈਂਡ ਵਿੱਚ ਨਿਰੰਤਰ ਰੁਜ਼ਗਾਰ ਅਤੇ / ਜਾਂ ਵਰਕ ਵੀਜ਼ਾ ਵਿੱਚ ਵਾਧਾ ਉਨ੍ਹਾਂ ਦੀ ਸਥਾਨਕ ਨੌਕਰੀ ਦੀ ਮਾਰਕੀਟ ਅਤੇ ਵਰਕ ਫੋਰਸ ਦੀਆਂ ਜ਼ਰੂਰਤਾਂ ‘ਤੇ ਨਿਰਭਰ ਕਰੇਗਾ।
25 ਮਈ ਨੂੰ ਇੱਕ ਰੇਡੀਉ ਇੰਟਰਵਿਊ ਵਿੱਚ ਮਨਿਸਟਰ ਲੀਸ-ਗੈਲੋਵੇਅ ਨੇ ਕਿਹਾ ਕਿ ਕੰਮ ਦੇ ਵੀਜ਼ੇ ‘ਤੇ ਵਿਦੇਸ਼ਾਂ ਵਿੱਚ ਫਸੇ ਲੋਕਾਂ ਲਈ ਸਰਹੱਦਾਂ ਖੋਲ੍ਹਣ ਤੱਕ ਬਹੁਤ ਸਾਰੇ ਕੰਮ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ, “ਅਸੀਂ ਅਸਥਾਈ ਵਰਕ ਵੀਜ਼ਿਆਂ (Temporary Work Visas) ਲਈ ਲੇਬਰ ਮਾਰਕੀਟ ਟੈੱਸਟ ਨੂੰ ਬਿਲਕੁਲ ਲਾਗੂ ਕਰਾਂਗੇ” ਅਤੇ ਸਪਸ਼ਟ ਤੌਰ ‘ਤੇ ਕਿ ਲੇਬਰ ਮਾਰਕੀਟ ਟੈੱਸਟ ਇਹ ਦਰਸਾਉਣ ਜਾ ਰਿਹਾ ਹੈ ਕਿ ਪ੍ਰਵਾਸੀ ਕਾਮਿਆਂ ਲਈ ਘੱਟ ਗੈਪ ਹਨ, ਘੱਟ ਭੂਮਿਕਾਵਾਂ ਹਨ।
ਉਨ੍ਹਾਂ ਨੇ ਕਿਹਾ ਕਿ ਉਹ ਵਿਦੇਸ਼ਾਂ ਵਿੱਚ ਫਸੇ ਵਰਕ ਵੀਜ਼ਾ ਵਾਲਿਆਂ ਦੀ ਮੁਸ਼ਕਲ ਸਥਿਤੀ ਨੂੰ ਸਮਝਦੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦਾ ਵੀਜ਼ਾ ਸਮਾਪਤ ਉਹ ਸਰਹੱਦੀ ਪਾਬੰਦੀਆਂ ਹਟਾਏ ਜਾਣ ‘ਤੇ ਨਿਊਜ਼ੀਲੈਂਡ ਵਾਪਸ ਆਉਣ ਲਈ ਨਵੇਂ ਵੀਜ਼ਾ ਲਈ ਅਰਜ਼ੀ ਦੇਣ ‘ਤੇ ਵਿਚਾਰ ਕਰਨਗੇ, ਪਰ ਇਹ ਪੂਰੀ ਤਰ੍ਹਾਂ ਇਸ ਗੱਲ ਉੱਤੇ ਨਿਰਭਰ ਕਰੇਗਾ ਕਿ ਉਹ ਕੰਮ ਹਾਸਲ ਕਰਨ ਦੇ ਯੋਗ ਹਨ ਜਾਂ ਨਹੀਂ। ਜਿੱਥੇ ਲੇਬਰ ਮਾਰਕੀਟ ਟੈੱਸਟ ਦਿਖਾਉਂਦਾ ਹੈ ਕਿ ਉੱਥੇ ਕੰਮ ਕਰਨ ਲਈ ਨਿਊਜ਼ੀਲੈਂਡਰ ਉਪਲਬਧ ਹੈ। ਕੁਝ ਲੋਕਾਂ ਲਈ ਇਹ ਸਾਫ਼ ਹੈ ਕਿ ਲੇਬਰ ਮਾਰਕੀਟ ਵਿੱਚ ਕੋਈ ਗੈਪ ਨਹੀਂ ਹੈ, ਇਸ ਲਈ ਭਵਿੱਖ ਵਿੱਚ ਉਨ੍ਹਾਂ ਲਈ ਵੀਜ਼ਾ ਉਪਲਬਧ ਨਹੀਂ ਮਿਲੇਗਾ।
ਵਿਦੇਸ਼ਾਂ ਵਿੱਚ ਫਸੇ ਉਨ੍ਹਾਂ ਮਾਈਗ੍ਰਾਂਟਸ ਲਈ ਲੀਸ-ਗੈਲੋਵੇਅ ਦੀ ਸਲਾਹ ਹੈ ਕਿ ਜੇ ਉਨ੍ਹਾਂ ਨੂੰ ਆਪਣੇ ਮਾਮਲਿਆਂ ਨੂੰ ਸੁਲਝਾਉਣ ਦੀ ਜ਼ਰੂਰਤ ਪਈ ਤਾਂ ਉਨ੍ਹਾਂ ਦੇ ਕੌਂਸਲੇਟ ਜਾਂ ਦੂਤਘਰਾਂ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਹੱਦ ਬੰਦ ਹੋਣ ਕਾਰਨ ਇੱਥੇ ਕੋਈ ਅਜਿਹਾ ਤਰੀਕਾ ਨਹੀਂ ਹੈ ਕਿ ਸਰਕਾਰ ਨਿਊਜ਼ੀਲੈਂਡ ਵਾਪਸ ਆਉਣ ਦੀ ਇੱਛਾ ਰੱਖਣ ਵਾਲਿਆਂ ਦੀ ਸਹਾਇਤਾ ਕਰ ਸਕੇ ਭਾਵੇਂ ਉਹ ਸਿਰਫ਼ ਆਪਣੇ ਮਾਮਲਿਆਂ ਨੂੰ ਸੁਲਝਾਉਣ, ਆਪਣਾ ਸਮਾਨ ਪੈਕ ਕਰਨ ਤਾਂ ਜੋ ਉਹ ਆਪਣੇ ਦੇਸ਼ ਵਾਪਸ ਆ ਸਕਣ।
ਲੀਸ-ਗੈਲੋਵੇਅ ਨੇ ਕਿਹਾ ਕਿ, “ਸਰਹੱਦ ਦਾ ਬੰਦ ਹੋਣਾ ਨਿਊਜ਼ੀਲੈਂਡ ਵਿਚਲੇ ਵਾਇਰਸ ਨੂੰ ਦਬਾਉਣ ਦੀ ਸਾਡੀ ਸਫਲ ਕੋਸ਼ਿਸ਼ ਰਹੀ ਹੈ। ਦੇਸ਼ ਵਿੱਚ ਆਉਣ ਵਾਲੇ ਲੋਕਾਂ ਲਈ ਹੁਣ ਸਾਡੇ ਕੋਲ ਸਖ਼ਤ ਕੁਆਰਨਟਾਈਨ ਸਹੂਲਤਾਂ ਹਨ ਅਤੇ ਅਸੀਂ ਇਕ ਦਿਨ ਵਿੱਚ ਲਗਭਗ 250 ਲੋਕਾਂ ਨੂੰ ਬਾਰਡਰ ਦੇ ਪਾਰ ਆਉਣ ਦੇ ਬਾਅਦ ਅਲੱਗ ਰੱਖ ਸਕਦੇ ਹਾਂ। ਇਸ ਲਈ ਹੁਣੇ ਸਾਡੇ ਕੋਲ ਨਿਊਜ਼ੀਲੈਂਡ ਵਿੱਚ ਲੋਕਾਂ ਨੂੰ ਆਉਣ ਦੀ ਆਗਿਆ ਦੇਣ ਦੀ ਸਮਰੱਥਾ ਕਾਫ਼ੀ ਸੀਮਤ ਹੈ।