ਇਰਾਕ ‘ਚ ਬੰਬ ਧਮਾਕਾ 24 ਦੀ ਮੌਤਾਂ

ਬਗਦਾਦ, 23 ਜੁਲਾਈ (ਏਜੰਸੀ) – ਇਰਾਕ ਦੀ ਰਾਜਧਾਨੀ ਬਗਦਾਦ ਵਿੱਚ ਗੋਲੀਬਾਰੀ ਅਤੇ ਬੰਬ ਧਮਾਕੇ ਨਾਲ ਅੱਜ ਕਈ ਥਾਵਾਂ ‘ਤੇ 24 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਸਿਹਤ ਅਤੇ ਮੈਡੀਕਲ ਅਧਿਕਾਰੀਆਂ ਨੇ ਦੱਸਿਆ ਕਿ ਧੁਲਿਯਾਹ ਅਤੇ ਤਾਜੀ ਸ਼ਹਿਰ ਦੇ ਨੇੜੇ ਸੈਨਿਕ ਅੱਡੇ ‘ਤੇ ਇਸ ਪ੍ਰਕਾਰ ਨਾਲ ਘਾਤਕ ਹਮਲਾ ਹੋਇਆ, ਜਿਸ ਵਿੱਚ ਦੋਵਾਂ ਥਾਵਾਂ ‘ਤੇ ਸੱਤ-ਸੱਤ ਲੋਕ ਮਾਰੇ ਗਏ। ਬੰਬ ਧਮਾਕੇ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਬਗਦਾਦ, ਸਾਦਿਆਹ, ਖ਼ਾਨ ਬੇਨੀ ਸਾਦ, ਕਿਰਕੁਕ, ਤੌਜ ਖੁਰਮਾਤੂ ਅਤੇ ਦਿਬਿਸ ਵਿੱਚ ਵੀ ਹੋਈ। ਇਹ ਸਾਰੇ ਇਲਾਕੇ ਰਾਜਧਾਨੀ ਦੇ ਉਤਰੀ ਇਲਾਕੇ ਵਿੱਚ ਹਨ।
ਕਿਰਕੁਕ ਅਤੇ ਤੌਜ ਖੁਰਮਾਤੂ ਅਤੇ ਦਿਬਿਸ ‘ਚ ਹੋਈ ਇਸ ਪ੍ਰਕਾਰ ਦੀਆਂ ਘਟਨਾਵਾਂ ਵਿੱਚ ਸੈਨਾ ਅਤੇ ਪੁਲਿਸ ਦੇ ਗਸ਼ਤ ਦਲਾਂ ਨੂੰ ਕਾਰ ਬੰਬਾਂ ਰਾਹੀਂ ਨਿਸ਼ਾਨਾ ਬਣਾਇਆ ਗਿਆ। ਇਨ੍ਹਾਂ ਵਿੱਚ ਘੱਟੋ-ਘੱਟ ਪੰਜ ਲੋਕਾਂ ਦੇ ਮਾਰੇ ਜਾਣ ਅਤੇ 20 ਹੋਰ ਜ਼ਖ਼ਮੀ ਹੋਣ ਦੀ ਖ਼ਬਰ ਹੈ।