ਇੰਗਲੈਂਡ ਵੱਲੋਂ ਨਿਊਜ਼ੀਲੈਂਡ ਖ਼ਿਲਾਫ਼ ਟੈੱਸਟ ਸੀਰੀਜ਼ ਲਈ 16 ਮੈਂਬਰੀ ਟੀਮ ਦਾ ਐਲਾਨ

ਸਿਡਨੀ, 11 ਜਨਵਰੀ – ਇੰਗਲੈਂਡ ਦੀ ਟੀਮ ਆਸਟਰੇਲੀਆ ਹੱਥੋਂ 4-0 ਤੋਂ ਐਸ਼ੇਜ਼ ਸੀਰੀਜ਼ ਹਰਨ ਦੇ ਬਾਅਦ ਹੁਣ ਨਿਊਜ਼ੀਲੈਂਡ ਵਿੱਚ 2 ਟੈੱਸਟ ਮੈਚਾਂ ਦੀ ਸੀਰੀਜ਼ ਖੇਡਣ ਆ ਰਹੀ ਹੈ। ਇੰਗਲੈਂਡ ਨੇ ਨਿਊਜ਼ੀਲੈਂਡ ਖ਼ਿਲਾਫ਼ 22 ਮਾਰਚ ਤੋਂ ਸ਼ੁਰੂ ਹੋ ਰਹੀ 2 ਟੈੱਸਟ ਮੈਚਾਂ ਦੀ ਸੀਰੀਜ਼ ਲਈ ਆਪਣੀ 16 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇੰਗਲੈਂਡ ਨੇ ਟੀਮ ‘ਚ ਆਪਣੇ ਆਲ-ਰਾਊਂਡਰ ਖਿਡਾਰੀ ਵੇਨ ਸਟੋਕਸ ਨੂੰ ਵਿੱਚ ਸ਼ਾਮਲ ਕੀਤਾ ਹੈ ਜਦੋਂ ਕਿ ਲੰਕਾਸ਼ਾਇਰ ਦੇ ਬੱਲੇਬਾਜ਼ ਲਿਆਮ ਲਵਿੰਗ ਸਟੋਨ ਟੀਮ ‘ਚ ਨਵਾਂ ਚਿਹਰਾ ਹੋਵੇਗਾ। ਗੌਰਤਲਬ ਹੈ ਕਿ ਸਟੋਕਸ ਬ੍ਰਿਸਟਲ ਵਿੱਚ ਨਾਈਟ ਕਲੱਬ ਬਾਹਰ ਹੋਈ ਝੜਪ ਤੋਂ ਬਾਅਦ ਟੀਮ ਵਿੱਚੋਂ ਬਾਹਰ ਸੀ। ਇੰਗਲੈਂਡ ਦੇ ਤੇਜ਼ ਗੇਂਦਬਾਜ਼ ਮਾਰਕਵੁੱਡ ਨੇ ਵੀ ਸੱਟ ਤੋਂ ਬਾਅਦ ਟੀਮ ‘ਚ ਵਾਪਸੀ ਕੀਤੀ ਹੈ। ਆਸਟਰੇਲੀਆ ਖ਼ਿਲਾਫ਼ ਐਸ਼ੇਜ਼ ਸੀਰੀਜ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਨਾ ਕਰਨ ਵਾਲੇ ਮੋਈਨ ਅਲੀ, ਜੇਮਜ਼ ਵਿੰਸ ਅਤੇ ਮਾਰਕ ਸਟੋਨਮੈਨ ਨੂੰ ਵੀ ਟੀਮ ਵਿੱਚ ਬਰਕਰਾਰ ਰੱਖਿਆ ਗਿਆ ਹੈ। ਜਦੋਂ ਕਿ ਗੈਰੀਬੇਲੈਂਸ, ਜੈਕ ਬਾਲ ਅਤੇ ਟੌਮ ਕੁਰੇਨ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਇੰਗਲੈਂਡ ਦੀ ਟੀਮ ਨਿਊਜ਼ੀਲੈਂਡ ਦੀ ਬਲੈਕਕੈਪ ਟੀਮ ਨਾਲ 22 ਮਾਰਚ ਤੋਂ 2 ਟੈੱਸਟ ਮੈਚ ਖੇਡੇਗੀ।
ਇੰਗਲੈਂਡ ਦੀ ਟੈੱਸਟ ਟੀਮ ਇਸ ਪ੍ਰਕਾਰ ਹੈ – ਜੋ ਰੂਟ (ਕਪਤਾਨ), ਮੋਈਨ ਅਲੀ, ਜੇਮਜ਼ ਐਂਡਰਸਨ, ਜਾਨੀ ਵੇਅਰਸਟਾ, ਸਟੁਅਰਟ ਬਰੌਡ, ਅਲਿਸਟੇਅਰ ਕੁੱਕ, ਮਾਸਨ ਕਰੇਨ, ਵੇਨ ਫੋਕਸ, ਲਿਆਮ ਲਵਿੰਗ ਸਟੋਨ, ਡੇਵਿਡ ਮਾਲਾਨ, ਕਰੇਗ ਓਵਰਟਨ, ਬੇਨ ਸਟੋਕਸ, ਮਾਰਕਸਟੋਨਮੈਨ, ਜੇਮਜ ਵਿੰਸ, ਕ੍ਰਿਸ ਵੋਕਸ ਤੇ ਮਾਰਕ ਵੁੱਡ