ਇੰਮੀਗਰੇਸ਼ਨ ਨੇ ਕੀਤੇ ਭਾਰਤੀਆਂ ਲਈ ਰਸਤੇ ਬੰਦ ।

ਵਿਸ਼ੇਸ ਇੰਟਰਵਿਊ ਇੰਮੀਗਰੇਸ਼ਨ ਸਲਾਹਕਾਰ ਦੇ ਨਾਲ
ਹਰਜਿੰਦਰ ਸਿੰਘ ਬਸਿਆਲਾ – ਇੰਮੀਗਰੇਸ਼ਨ ਵਲੋਂ ਜਾਰੀ ਕੀਤੀ ਪਾਲਿਸੀ ਨੇ ਭਾਰਤੀ ਲੋਕਾਂ ਅਤੇ ਹੋਰ ਐਥਿਨਕ ਲੋਕਾਂ ਨੂੰ ਰੋਕਣ ਦੇ ਯਤਨ ਨਾਲ ਇੱਕ ਵੱਡੀ ਤਬਦੀਲੀ ਕੀਤੀ ਹੈ ਜਿਸ ਨਾਲ ਸਾਰਾ ਭਾਰਤੀ ਭਾਈਚਾਰਾ ਵੀ ਪੀੜਤ ਹੋਵੇਗਾ। ਇਸ ਪਾਲਿਸੀ ਦਾ ਵੱਡਾ ਉਦੇਸ਼ ਰਿਸ਼ਤੇਦਾਰੀਆਂ ਅਧੀਨ ਆਉਦੇਂ ਲੋਕਾਂ ਉੱਪਰ ਸਿੱਧੀ ਪਾਬੰਧੀ ਲਾਉਣਾ ਹੈ । ਮੇਰੇ ਵਲੋਂ ਇਸ ਸਬੰਧੀ ਇਕ ਇੰਟਰਵਿਊ ਇੰਮੀਗਰੇਸ਼ਨ ਆਡਵਾਈਜ਼ਰ ਅਤੇ ਸਿੱਖ ਕਮਿਊਨਟੀ ਲੀਡਰ ਦਲਜੀਤ ਸਿੰਘ ਨਾਲ ਕੀਤੀ ਗਈ।
ਸਵਾਲ – ਦਲਜੀਤ ਵੀਰ ਜੀ ਪਹਿਲਾਂ ਇਸ ਪਾਲਿਸੀ ਬਾਰੇ ਜਰਾ ਦੱਸੋ ਇਸ ‘ਚ ਹੈ ਕੀ ?
ਜੁਆਬ – ਇਸ ਪਾਲਿਸੀ ਦੀਆ ਸਭ ਤੋਂ ਜ਼ਰੂਰੀ ਗੱਲਾ ਜਿਸ ਦਾ ਸਾਡੇ ਭਾਈਚਾਰੇ ‘ਤੇ ਸਿੱਧਾ ਅਸਰ ਪੈਂਦਾ ਹੈ ਉਹ ਹਨ ਪਹਿਲੀ ਤਬਦੀਲੀ : ਭੈਣ ਅਤੇ ਭਰਾ ਜਿਨ੍ਹਾਂ ਵਾਸਤੇ (Sibling Adult Polic) ਲਾਗੂ ਸੀ ਕੇ ਅਗਰ ਤੁਹਾਡਾ ਇੱਕੋ ਇੱਕ ਭੈਣ ਜਾਂ ਭਰਾ ਆਖਿਰੀ ਫੈਮਲੀ ਮੈਂਬਰ ਪਿੱਛੇ ਰਹਿ ਗਿਆ ਸੀ ਤਾਂ ਤੁਸੀਂ ਉਸ ਨੂੰ ਪੱਕੇ ਤੌਰ ‘ਤੇ ਬੁਲਾ ਸਕਦੇ ਸੀ ਜਿਸ ਨੂੰ ਹੁਣ ਬਿੱਲਕੁੱਲ ਬੰਦ ਕਰ ਦਿੱਤਾ ਗਿਆ ਹੈ। ਹੁਣ ਤੁਸੀਂ ਪੱਕੇ ਤੌਰ ‘ਤੇ ਆਪਣੇ ਭੈਣ ਜਾਂ ਭਰਾ ਨੂੰ ਸਪੌਸਰਜ਼ ਨਹੀਂ ਕਰ ਸਕੋਗੇ ਚਾਹੇ ਤੁਹਾਡੀ ਗਿਣਤੀ ਕੋਈ ਵੀ ਹੈ। ਜਿਸ ਦਾ ਮਤਲਬ ਹੈ ਕੋਈ ਭੈਣ ਭਰਾ ਹੁਣ ਤੁਹਾਡੇ ਕੋਲ ਇਸ ਕਰਕੇ ਨਹੀਂ ਆ ਸਕੇਗਾ ਕੇ ਤੁਸੀ ਇੱਥੇ
ਪੱਕੇ ਹੋ ਤੇ ਸਾਰਾ ਪਰਾਵਰ ਇੱਕ ਜਗਾਂ ਇਕੱਠੇ ਹੋਣਾ ਚਾਹੁੰਦਾ ਹੈ ।
ਦੂਸਰੀ ਤਬਦੀਲੀ ਸਾਡੇ ਵਲੋਂ ਜੋ ਆਪਣੇ ਮਾਪਿਆਂ ਨੂੰ ਜਾਂ ਛੋਟੇ ਭੈਣ ਭਰਾ ਨੂੰ ਨਾਲ ਸਪੌਸਰ ਪੱਕੇ ਤੌਰ ‘ਤੇ ਕੀਤਾ ਜਾਂਦਾ ਸੀ ਉਸ ਨੂੰ ਦੋ ਮਹੀਨੇ ਲਈ ਪਹਿਲਾਂ ਪੱਕੇ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ ਅਤੇ ਉਸ ਤੋਂ ਬਾਅਦ ਜੁਲਾਈ ਤੋਂ ਉਸ ਨੂੰ ਦੋ ਸਮਾਨਤਾਵਾਂ ਚ ਵੰਡ ਦਿੱਤਾ ਗਿਆ ਹੈ। ਜਿਸ ਅਨੁਸਾਰ ਪਹਿਲੀ ਮਦ ਪਹਿਲ ਦੇ ਅਧਾਰ ‘ਤੇ ਹੋਵੇਗੀ ਜਿਸ ਨੂੰ ਪਹਿਲ ਦਿੱਤੀ ਜਾਵੇਗੀ ਜਿਸ ਵਿੱਚ ਉਹ ਮਾਤਾ ਪਿਤਾ ਜੋ ੫ ਲੱਖ ਡਾਲਰ ਨਾਲ ਲੈ ਕੇ ਆ ਸਕਦੇ ਹੋਣ, ਸਪੌਸਰ ਕਰਨ ਵਾਲੇ ਦੀ ਆਮਦਨ 65,000 ਇੱਕਲੇ ਦੀ ਜਾਂ 90,000 ਪਤੀ ਪਤਨੀ ਦੀ ਹੋਵੇਗੀ, ਮਾਤਾ ਪਿਤਾ 39,890 ਡਾਲਰ ਦੇ ਕਰੀਬ ਆਪ ਸਾਰੀ ਉਮਰ ਕਮਾਉਣ ਦੀ ਗਰੰਟੀ ਦੇ ਸਕਦੇ ਹੋਣ ਅਤੇ ਅੰਗਰੇਜ਼ੀ ਚ ੪ ਬੈਂਡ ਜਾਂ ਅੰਗਰੇਜ਼ੀ ਦੇ ਕੋਰਸ ਲਈ 1,735 ਡਾਲਰ ਜਮਾਂ ਕਰਵਾਉਣ ਅਤੇ  ਓਹੀ ਪਾਉਣੇ ਜਿਹੜੀ ਕੇ ਆਮ ਸਟੂਡੈਂਟ ਪੁਆਇੰਟ ਕਲੇਮ ਕਰਨ ਲਈ ਅਪਲਾਈ ਕਰਦੇ ਹਨ ਅਤੇ ਫਿਰ ਉਨ੍ਹਾਂ ਨੂੰ ਯੋਗ ਹੋਣ ਉਪਰੰਤ ਅਪਲਾਈ ਕਰਨ ਲਈ ਸੱਦਾ ਦਿੱਤਾ ਜਾਵੇਗਾ ਅਤੇ ਦੂਸਰੀ ਮਦ ਵਿੱਚ ਜਿਹੜੀ ਬਹੁਤ ਧੀਮੀ ਗਤੀ ਨਾਲ ਚਲੇਗੀ ਉਸ ਵਿੱਚ ਸਪੌਸਰ ਕਰਨ ਵਾਲਾ 33,675 ਕਮਾਉਂਦਾ ਹੋਵੇ, ਸਾਰੇ ਭੈਣ ਭਰਾ ਆਪਣੇ ਦੇਸ਼ ਚੋਂ ਬਾਹਰ ਰਹਿੰਦੇ ਹੋਣ, ਕੋਈ ਵੀ ਬੱਚਾ ਉਨ੍ਹਾਂ ‘ਤੇ ਨਿਰਭਰ ਨਾਂ ਹੋਵੇ ਅਤੇ ਅੰਗਰੇਜ਼ੀ ਚ 4 ਬੈਂਡ ਜਾਂ ਅੰਗਰੇਜ਼ੀ ਦੇ ਕੋਰਸ ਲਈ 1,735 ਡਾਲਰ ਜਮਾਂ ਕਰਵਾਉਣ ਉਹ ਅਪਲਾਈ ਕਰ ਸਕਣਗੇ ।
ਸਵਾਲ – ਇਸ ਦਾ ਸਿੱਧਾ ਮਤਲਬ ਤਾਂ ਪੰਜਾਬੀਆਂ ਲਈ ਰਸਤਾ ਬੰਦ ਹੈ ਹੀ ਹੋਵੇਗਾ?
ਜੁਆਬ – ਬਿਲਕੁੱਲ ਸਹਿਮਤ ।
ਸਵਾਲ – ਇਸ ਬਾਰੇ ਕੋਈ ਹੱਲ ?
ਜੁਆਬ – ਮੰਗਲਵਾਰ ੧੫ ਮਈ ਤੱਕ ਇਹ ਪਾਲਿਸੀ ਲਾਗੂ ਨਹੀਂ ਹੈ ਇਸ ਲਈ ਜਿਹੜੇ ਸਾਡੇ ਕਮਿਊਨਟੀ ਦੇ ਲੋਕ ਫਾਇਦਾ ਉਠਾ ਸਕਦੇ ਹਨ ਉਹ ਤੁਰੰਤ ਇਸੇ ਵੀਕਇੰਡ ਚ ਹੀ ਫਾਈਲਾਂ ਤਿਆਰ ਕਰਨ ਅਤੇ ਮੰਗਲਵਾਰ ਆਖਿਰੀ ਦਿਨ ਤੱਕ ਅਪਲਾਈ ਕਰ ਦੇਣ। ਇਹ ਬਹੁਤ ਜ਼ਰੂਰੀ ਹੈ ਕਿਉਕੇ ਇਹ ਕੇਸ ਪਹਿਲੀ ਪਾਲਿਸੀ ਮੁਤਾਬਿਕ ਹੀ ਦੇਖੇ ਜਾਣਗੇ ।