ਉਲੰਪਿਕ ਤੋਂ ਪਹਿਲਾਂ ਕੈਨੇਡਾ ਦੇ ਅਰਜਨ ਸਿੰਘ ਭੁੱਲਰ ਨੇ ਕੌਮਾਂਤਰੀ ਕੁਸ਼ਤੀ ਮੁਕਾਬਲਾ ਜਿਤਿਆ

ਵੈਨਕੂਵਰ – ਇਸੇ ਮਹੀਨੇ ਹੋਣ ਵਾਲੀਆਂ ਲੰਡਨ ਉਲੰਪਿਕ ਖੇਡਾਂ ਤੋਂ ਪਹਿਲਾਂ ਉਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਕੈਨੇਡਾ ਦੇ ਇਕੋ-ਇਕ ਸਿੱਖ ਖਿਡਾਰੀ ਤੇ ਕੈਨੇਡੀਅਨ ਚੈਂਪੀਅਨ ਪਹਿਲਵਾਨ ਅਰਜਨ ਸਿੰਘ ਭੁੱਲਰ ਨੇ ਜਰਮਨ ‘ਚ ਹੋਏ ਕੌਮਾਂਤਰੀ ਮੁਕਾਬਲੇ ‘ਚ ਸੋਨ ਤਗਮਾ ਜਿਤਿਆ। ਕੈਨੇਡੀਅਨ ਪਹਿਲਵਾਨ ਭੁੱਲਰ ਨੇ 26 ਦੇਸ਼ਾਂ ਦੇ ਪਹਿਲਵਾਨਾਂ ਦੇ ਕੁਸ਼ਤੀ ਮੁਕਾਬਲੇ ‘ਚ ਹਿੱਸਾ ਲਿਆ, ਜਿਹੜੇ ਉਲੰਪਿਕ ਖੇਡਾਂ ‘ਚ ਸ਼ਾਮਿਲ ਹੋ ਰਹੇ ਹਨ। ਕੈਨੇਡੀਅਨ ਪਹਿਲਵਾਨ ਭੁੱਲਰ ਨੇ ਰੋਮਾਨੀਆ ਤੇ ਯੂਕਰੈਨ ਸਣੇ ਹੋਰਨਾਂ ਮੁਲਕਾਂ ਦੇ ਪਹਿਲਵਾਨਾਂ ਨੂੰ ਪਛਾੜਿਆ। ਪਹਿਲਵਾਨ ਅਰਜਨ ਸਿੰਘ ਭੁੱਲਰ ਰਿਚਮੰਡ ਦਾ ਜੰਮਪਲ ਅਤੇ ਪੰਜਾਬ ਤੋਂ ਜਲੰਧਰ ‘ਚ ਪੈਂਦੇ ਪਿੰਡ ਭੁੱਲਰਾਂ ਦੇ ਅਵਤਾਰ ਸਿੰਘ ਪਹਿਲਵਾਨ ਦਾ ਪੁੱਤਰ ਹੈ। ਜ਼ਿਕਰਯੋਗ ਹੈ ਕਿ ਪਹਿਲਵਾਨ ਅਰਜਨ ਸਿੰਘ ਭੁੱਲਰ ਲੰਡਨ ਉਲੰਪਿਕ ਖੇਡਾਂ ਵਿੱਚ ਕੈਨੇਡਾ ਦਾ ਝੰਡਾ ਲੈ ਕੇ ਮੈਦਾਨ ‘ਚ ਨਜ਼ਰ ਆਏਗਾ।