ਉਲੰਪਿਕ ਫੁਟਬਾਲ ‘ਚੋਂ ਨਿਊਜ਼ੀਲੈਂਡ ਬਾਹਰ

ਨਿਊਕਾਸਲ, 2 ਅਗਸਤ – ਉਲੰਪਿਕ ਫੁਟਬਾਲ ਪੁਰਸ਼ ਵਰਗ ‘ਚ ਬ੍ਰਾਜ਼ੀਲ ਨੇ ਨਿਊਜ਼ੀਲੈਂਡ ਨੂੰ 3-0 ਨਾਲ ਮਾਤ ਦਿੱਤੀ। ਜ਼ਿਕਰਯੋਗ ਹੈ ਕਿ ਪਹਿਲਾਂ ਹੀ ਕੁਆਰਟਰ ਫਾਈਨਲ ‘ਚ ਥਾਂ ਬਣਾ ਚੁੱਕੇ ਬ੍ਰਾਜ਼ੀਲ ਨੇ ਮੈਚ ਦੌਰਾਨ ਆਪਣੇ ਕੁਝ ਮੁੱਖ ਖਿਡਾਰੀਆਂ ਨੂੰ ਆਰਾਮ ਦਿੱਤਾ। ਬ੍ਰਾਜ਼ੀਲ ਲਈ ਡੇਨਿਲੋ ਨੇ 23ਵੇਂ ਮਿੰਟ, ਇਲੈਡਰੋ ਨੇ 29ਵੇਂ ਤੇ ਤੇਮੀਆਓ ਤੇ ਸੈਂਡਰੋ ਨੇ 52ਵੇਂ ਮਿੰਟ ਵਿੱਚ ਗੋਲ ਕੀਤੇ। ਇਸ ਹਾਰ ਦੇ ਨਾਲ ਹੀ ਨਿਊਜ਼ੀਲੈਂਡ ਮੁਕਾਬਲੇ ਤੋਂ ਬਾਹਰ ਹੋ ਗਿਆ। ਬ੍ਰਾਜ਼ੀਲ ਤਿੰਨ ਮੈਚਾਂ ਵਿੱਚ 9 ਅੰਕਾਂ ਹਾਸਲ ਕਰਕੇ ਗੁਰੱਪ ਸੀ ‘ਚ ਚੋਟੀ ‘ਤੇ ਰਿਹਾ। ਨਿਊਜ਼ੀਲੈਂਡ ਨੂੰ ਸਿਰਫ 1 ਅੰਕ ਹੀ ਹਾਸਲ ਕਰ ਸਕਿਆ।