ਉਲੰਪਿਕ ਵਿੱਚ ਮੈਰੀਕਾਮ ਨੇ ਤਮਗਾ ਪੱਕਾ ਕੀਤਾ

ਲੰਡਨ – ਲੰਡਨ ਉਲੰਪਿਕ ਦੀ ਮਹਿਲਾ ਮੁੱਕੇਬਾਜ਼ੀ ਪ੍ਰਤੀਯੋਗਿਤਾ ਵਿੱਚ ਪੰਜ ਵਾਰ ਦੀ ਵਿਸ਼ਵ ਚੈਂਪੀਅਨ ਭਾਰਤ ਦੀ ਐੱਮ. ਸੀ. ਮੈਰੀਕਾਮ ਨੇ ਟਿਊਨੇਸ਼ੀਆ ਦੀ ਰਹਾਲੀ ਮਾਰੋਵਾ ਨੂੰ ਇਕਤਰਫਾ ਮੁਕਾਬਲੇ ਵਿੱਚ 15-6 ਨਾਲ ਹਰਾ ਕੇ ੫੧ ਕਿਲੋਗ੍ਰਾਮ ਫਲਾਈਵੇਟ ਭਾਰ ਵਰਗ ਦੇ ਸੈਮੀਫਾਈਨਲ ਵਿੱਚ ਪਹੁੰਚ ਕੇ ਆਪਣੇ ਤੇ ਦੇਸ਼ ਲਈ ਤਮਗਾ ਪੱਕਾ ਕਰ ਲਿਆ ਹੈ। ਮੈਰੀਕਾਮ ਲੰਡਨ ਉਲੰਪਿਕ ਦੇ ਸੈਮੀਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਤੇ ਇਕਲੋਤੀ ਮੁਕੇਬਾਜ਼ ਹੈ। ਹੈ। ਗੌਰਤਲਬ ਹੈ ਕਿ ਮਹਿਲਾ ਮੁੱਕੇਬਾਜ਼ੀ ਨੂੰ ਲੰਡਨ ਉਲੰਪਿਕ ਵਿੱਚ ਪਹਿਲੀ ਵਾਰ ਸ਼ਾਮਲ ਕੀਤਾ ਗਿਆ ਹੈ।