ਉੜੀ ‘ਚ ਫਿਦਾਈਨ ਹਮਲਾ, 17 ਫ਼ੌਜੀ ਹਲਾਕ

ਉੜੀ (ਜੰਮੂ ਕਸ਼ਮੀਰ) – 18 ਸਤੰਬਰ ਨੂੰ ਕਸ਼ਮੀਰ ਦੇ ਉੜੀ ‘ਚ 10 ਡੋਗਰਾ ਰੈਜੀਮੈਂਟ ਦੇ ਪ੍ਰਸ਼ਾਸਕੀ ਕੈਂਪ ‘ਤੇ ਤੜਕੇ ਹੋਏ ਜ਼ਬਰਦਸਤ ਅਤਿਵਾਦੀ ਹਮਲੇ ‘ਚ 17 ਫ਼ੌਜੀ ਹਲਾਕ ਹੋ ਗਏ ਜਦੋਂ ਕਿ 30 ਹੋਰ ਜਵਾਨ ਜ਼ਖ਼ਮੀ ਹੋ ਗਏ ਜਿਨ੍ਹਾਂ ‘ਚੋਂ ਕੁੱਝ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਫ਼ੌਜੀ ਬ੍ਰਿਗੇਡ ਦੇ ਹੈੱਡਕੁਆਰਟਰ ਤੋਂ ਕੁੱਝ ਮੀਟਰਾਂ ਦੀ ਦੂਰੀ ‘ਤੇ ਹੋਏ ਹਮਲੇ ਤੋਂ ਬਾਅਦ ਕਰੀਬ ਤਿੰਨ ਘੰਟੇ ਤੱਕ ਚੱਲੇ ਗਹਿਗੱਚ ਮੁਕਾਬਲੇ ‘ਚ ਚਾਰ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ ਗਿਆ। ਫ਼ੌਜ ਮੁਤਾਬਕ ਮਾਰੇ ਗਏ ਦਹਿਸ਼ਤਗਰਦਾਂ ਕੋਲੋਂ ਚਾਰ ਏਕੇ-47 ਰਾਈਫਲਾਂ ਅਤੇ ਚਾਰ ਅੰਡਰ ਬੈਰਲ ਗਰਨੇਡ ਲਾਂਚਰ ਬਰਾਮਦ ਹੋਏ ਹਨ।