ਏਐੱਸਬੀ ਬੈਂਕ ਨਿਊਜ਼ੀਲੈਂਡ ‘ਚ 9 ਬ੍ਰਾਂਚਾਂ ਨੂੰ ਬੰਦ ਕਰੇਗਾ ਅਤੇ 25 ਹੋਰ ਬ੍ਰਾਂਚਾਂ ਦੇ ਘੰਟੇ ਘਟਾਏਗਾ

ਆਕਲੈਂਡ, 1 ਜੁਲਾਈ – ਏਐੱਸਬੀ ਬੈਂਕ ਨਿਊਜ਼ੀਲੈਂਡ ‘ਚ ਹਮੇਸ਼ਾ ਲਈ ਆਪਣੀਆਂ 9 ਬ੍ਰਾਂਚਾਂ ਨੂੰ ਬੰਦ ਕਰਨਾ ਜਾ ਰਿਹਾ ਹੈ ਅਤੇ 25 ਹੋਰਾਂ ਬ੍ਰਾਂਚਾਂ ਦੇ ਘੰਟਿਆਂ ਨੂੰ ਹਫ਼ਤੇ ਵਿੱਚ ਤਿੰਨ ਦਿਨ ਘਟਾਉਣਾ ਦੀ ਤਿਆਰੀ ਵਿੱਚ ਹੈ ਕਿਉਂਕਿ ਇਹ ਆਪਣਾ ਗਾਹਕਾਂ ਦੀ ਆਨਲਾਈਨ ਅਤੇ ਫ਼ੋਨ ਬੈਂਕਿੰਗ ਰਾਹੀਂ ਮਦਦ ਕਰਨ ਦੇ ਲਈ ਧਿਆਨ ਕੇਂਦਰਿਤ ਕਰ ਰਿਹਾ ਹੈ।
ਏਐੱਸਬੀ ਬੈਂਕ ਆਪਣੇ ਸਾਰੇ ਬ੍ਰਾਂਚ ਸਟਾਫ਼ ਨੂੰ ਬਰਕਰਾਰ ਰੱਖੇਗਾ ਅਤੇ ਗਾਹਕਾਂ ਨੂੰ ਵਿਸ਼ੇਸ਼ ਮਾਰਗ ਦਰਸ਼ਨ ਅਤੇ ਸਲਾਹ ਪ੍ਰਦਾਨ ਕਰਨ ਲਈ 150 ਤੋਂ ਵੱਧ ਨਵੀਆਂ ਭੂਮਿਕਾਵਾਂ ਨੂੰ ਭਰਨ ਵਿੱਚ ਸਹਾਇਤਾ ਕਰਨ ਦੇ ਲਈ ਵਧੇਰੇ ਲੋਕਾਂ ਦੀ ਨਿਯੁਕਤੀ ਕਰੇਗਾ।
ਏਐੱਸਬੀ ਬੈਂਕ ਦੇ ਜਨਰਲ ਮੈਨੇਜਰ ਕ੍ਰੇਗ ਸਿਮਸ ਨੇ ਕਿਹਾ ਕਿ ਕੋਵਿਡ -19 ਲੌਕਡਾਉਨ ਦੌਰਾਨ ਡਿਜੀਟਲ ਚੈਨਲਾਂ ਦੀ ਵਰਤੋਂ ਕਰਨ ਵਾਲੇ ਗਾਹਕਾਂ ਦੇ ਵਾਧੇ ਦੇ ਨਾਲ-ਨਾਲ ਡਿਜੀਟਲ ਬੈਂਕਿੰਗ ਦੇ ਲਈ ਵੱਧ ਰਹੇ ਕਦਮਾਂ ਦੇ ਨਤੀਜੇ ਵਜੋਂ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ। ਕੀਵੀਆਂ ਦੀਆਂ ਉਨ੍ਹਾਂ ਦੇ ਬੈਂਕ ਦੀਆਂ ਉਮੀਦਾਂ ਬਦਲ ਰਹੀਆਂ ਹਨ. ਉਦਾਹਰਣ ਵਜੋਂ, ਪਿਛਲੇ ਪੰਜ ਸਾਲਾਂ ਵਿੱਚ ਅਸੀਂ ਏਐੱਸਬੀ ਬੈਂਕਾਂ ਦੀਆਂ ਬ੍ਰਾਂਚਾਂ ਦੇ ਲੈਣ-ਦੇਣ ਵਿੱਚ 42% ਦੀ ਗਿਰਾਵਟ ਵੇਖੀ ਹੈ ਅਤੇ ਹੁਣ 85% ਨਿੱਜੀ ਗਾਹਕ ਸਾਡੇ ਆਨਲਾਈਨ ਅਤੇ ਮੋਬਾਈਲ ਦੀ ਸਹੂਲਤ ਨੂੰ ਤਰਜੀਹ ਦਿੰਦੇ ਹਨ। ਮਾਰਚ ਵਿੱਚ ਲੌਕਡਾਉਨ ਹੋਣ ਦੇ ਬਾਅਦ ਤੋਂ ਲਗਭਗ 13,500 ਗਾਹਕਾਂ ਨੇ ਪਹਿਲੀ ਵਾਰ ਸਾਡੇ ਡਿਜੀਟਲ ਚੈਨਲਾਂ ਦੀ ਵਰਤੋਂ ਬੈਂਕਿੰਗ ਕਰਨ ਲਈ ਕੀਤੀ ਅਤੇ ਉਹ ਅਜਿਹਾ ਕਰਨਾ ਜਾਰੀ ਰੱਖ ਰਹੇ ਹਨ।
ਸਥਾਈ ਤੌਰ ‘ਤੇ ਬੰਦ ਹੋਣ ਵਾਲੀਆਂ 9 ਬ੍ਰਾਂਚਾਂ ਆਕਲੈਂਡ ਹੋਸਪਿਟਲ ਬ੍ਰਾਂਚ, ਪਾਰਨੇਲ, ਐਲਰਸਲੀ, ਮਾਊਂਟ ਐਲਬਰਟ, ਰੋਨਵੁੱਡ ਐਵਿਨਿਊ, ਵਾਇਕਾਟੋ ਯੂਨੀ., ਪਾਪਾਮੋਆ, ਬੈਰਿੰਗਟਨ ਅਤੇ ਮੋਸਜੀਏਲ ਹਨ। ਗੌਰਤਲਬ ਹੈ ਕਿ ਇਹ ਬ੍ਰਾਂਚਾਂ 26 ਮਾਰਚ ਦੇ ਲੌਕਡਾਉਨ ਤੋਂ ਬਾਅਦ ਬੰਦ ਹਨ। ਜ਼ਿਕਰਯੋਗ ਹੈ ਕਿ ਏਐੱਸਬੀ ਬੈਂਕ ਨੇ ਦੱਸਿਆ ਕਿ 3 ਅਗਸਤ ਤੋਂ 25 ਹੋਰ ਬ੍ਰਾਂਚਾਂ ਹਫ਼ਤੇ ਵਿੱਚ ਤਿੰਨ ਦਿਨ ਸੋਮਵਾਰ, ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਸਵੇਰੇ 9.00 ਵਜੇ ਤੋਂ ਸ਼ਾਮੀ 4.30 ਵਜੇ ਤੱਕ ਖੁੱਲ੍ਹਣਗੀਆਂ।