‘ਏਕ ਥਾ ਟਾਈਗਰ’ ਨੇ ਕੀਤੀ 30 ਕਰੋੜ ਦੀ ਕਮਾਈ

ਨਵੀਂ ਦਿੱਲੀ, 16 ਅਗਸਤ (ਏਜੰਸੀ) – ਇੰਝ ਲਗਦਾ ਹੈ ਕਿ ਸਲਮਾਨ ਖਾਨ ਇਕ ਵਾਰ ਫ਼ਿਰ ਬਾਲੀਵੁੱਡ ਦੇ ਦਬੰਗ ਸਾਬਤ ਹੋਣਗੇ। ਉਨ੍ਹਾਂ ਦੀ ਫਿਲਮ ‘ਏਕ ਥਾ ਟਾਈਗਰ’15 ਅਗਸਤ ਦਿਨ ਬੁੱਧਵਾਰ ਨੂੰ ਰਿਲੀਜ਼ ਹੋਈ। ਆਜ਼ਾਦੀ ਦਿਵਸ ਹੋਣ ਦੇ ਬਾਵਜੂਦ ਫਿਲਮ ਨੂੰ ਦੇਖਣ ਲਈ ਲੋਕਾਂ ਦਾ ਭੀੜ ਲੱਗਿਆ ਰਿਹਾ।
ਦੱਸਿਆ ਜਾ ਰਿਹਾ ਹੈ ਕਿ ਇਹ ਫਿਲਮ ਵੀ ਕਮਾਈ ਦੇ ਰਿਕਾਰਡ ਤੋੜ ਸਕਦੀ ਹੈ। ਫਿਲਮ 100 ਕਰੋੜ ਕਲੱਬ ਵਿੱਚ ਸ਼ਾਮਲ ਹੋ ਸਕਦੀ ਹੈ। ਪਹਿਲੇ ਹੀ ਦਿਨ ਫਿਲਮ ਨੇ 30 ਕਰੋੜ ਦੀ ਕਮਾਈ ਕੀਤੀ। ਇਸ ਤੋਂ ਪਹਿਲਾਂ ਰਿਤਿਕ ਰੌਸ਼ਨ ਦੀ ਅਗਨੀਪਥ ਨੇ ਰਿਲੀਜ਼ ਹੋਣ ਵਾਲੇ ਦਿਨ 21.5 ਕਰੋੜ ਰੁਪਏ ਦੀ ਕਮਾਈ ਕੀਤੀ ਸੀ।
ਫਿਲਮ ਦੀ ਯੂ. ਐਸ. ਪੀ. ਹੈ ਸਲਮਾਨ ਅਤੇ ਕੈਟਰੀਨਾ ਦੀ ਜੋੜੀ। ਲੋਕ ਕਾਫ਼ੀ ਸਮੇਂ ਬਾਅਦ ਇਸ ਜੋੜੀ ਨੂੰ ਫਿਲਮੀ ਪਰਦੇ ‘ਤੇ ਦੇਖ ਰਹੇ ਹਨ। ਦੋਵਾਂ ਦੀ ਆਖਰੀ ਫਿਲਮ ਸੀ ‘ਯੁਵਰਾਜ’। ਫਿਲਮ ਦੇ ਡਾਇਰੈਕਟਰ ਕਬੀਰ ਖਾਨ ਨੇ ਕਿਹਾ ਸੀ ਕਿ ਮੂਵੀ ਵਿੱਚ ਕੈਟਰੀਨਾ ਨੇ ਬਹੁਤ ਅੱਛੀ ਐਕਟਿੰਗ ਕੀਤੀ ਹੈ। ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਮਲਟੀਪਲੈਕਸ ਨੇ ਟਿਕਟਾਂ ਵਿੱਚ 12 ਤੋਂ 16 ਫੀਸਦੀ ਦਾ ਵਾਧਾ ਕਰ ਦਿੱਤਾ ਸੀ, ਜਿਸ ਦਾ ਸਲਮਾਨ ਖਾਨ ਨੇ ਸਖ਼ਤ ਵਿਰੋਧ ਕੀਤਾ ਸੀ।