ਏ.ਬੀ.ਸੀ. ਕਿੱਡੀਕੋਰਪ ਵਿਖੇ ‘ਐਨਜ਼ੈਕ ਡੇ’ ਦੀ 100ਵੀਂ ਵਰ੍ਹੇਗੰਢ ਮੌਕੇ ਸਮਾਗਮ

23rd April 2015 ANZAC Parade 010 (1)58ਮੈਨੁਕਾਓ -24 ਅਪ੍ਰੈਲ ਦਿਨ ਸ਼ੁਕਰਵਾਰ ਨੂੰ  ਏ.ਬੀ.ਸੀ. ਕਿੱਡੀਕੋਰਪ ਹੇਮਨ ਪਾਰਕ, ਮੈਨੁਕਾਓ ਵਿਖੇ ‘ਐਨਜ਼ੈਕ ਡੇ’ ਦੀ 100ਵੀਂ ਵਰ੍ਹੇਗੰਢ ਮਨਾਈ ਗਈ ਜਿਸ ਵਿੱਚ ਲਿਸਟ ਐਮਪੀ ਸ. ਕੰਵਲਜੀਤ ਸਿੰਘ ਬਖਸ਼ੀ ਹੋਣਾ ਨੇ ਸ਼ਿਰਕਤ ਕੀਤੀ। ਸ. ਬਖਸ਼ੀ ਦੇ ਨਾਲ ਸੈਂਟਰ ਦੇ ਬੱਚਿਆਂ ਅਤੇ ਸਟਾਫ਼ ਮੈਂਬਰਾਂ ਨੇ ਐਨਜ਼ੈਕ ਪਰੇਡ ਵਿੱਚ ਹਿੱਸਾ ਲਿਆ ਅਤੇ ਬਾਅਦ ਵਿੱਚ ਬੱਚਿਆਂ ਨੂੰ ‘ਐਨਜ਼ੈਕ ਡੇ’ ਦੀ ਮਹੱਤਤਾ ਬਾਰੇ ਦੱਸਿਆ ਗਿਆ। ਲਿਸਟ ਐਮਪੀ ਸ. ਕੰਵਲਜੀਤ ਸਿੰਘ ਬਖਸ਼ੀ ਛੋਟੇ ਬਚਿਆਂ ਨੂੰ ਨੈਸ਼ਨਲ ਐਨਥਮ ਵਿੱਚ ਖੜੇ ਹੋਏ ਵੇਖ ਕੇ ਬਹੁਤ ਪ੍ਰਭਾਵਿਤ ਹੋਏ।