ਐਸਜੀਪੀਸੀ ਪ੍ਰਧਾਨ ਮੱਕੜ ਨੂੰ ਸਦਮਾ, ਛੋਟੇ ਪੁੱਤਰ ਦਾ ਦੇਹਾਂਤ

ਚੰਡੀਗੜ੍ਹ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੂੰ ਉਸ ਵੇਲੇ ਡੁੰਘਾ ਸਦਮਾ ਲੱਗਾ ਜਦੋਂ 7 ਅਕਤੂਬਰ ਦਿਨ ਸੋਮਵਾਰ ਨੂੰ ਉਨ੍ਹਾਂ ਦੇ ਸਭ ਤੋਂ ਛੋਟੇ ਪੁੱਤਰ ੩੮ ਸਾਲਾ ਸ. ਤੇਜਿੰਦਰਪਾਲ ਸਿੰਘ ਸੋਨੀ ਦਾ ਇੱਥੇ ਦੇ ਪੀ. ਜੀ. ਆਈ. ਵਿਖੇ ਦੇਹਾਂਤ ਹੋ ਗਈ ਹੈ। ਸ. ਤੇਜਿੰਦਰਪਾਲ ਸਿੰਘ ਸੋਨੀ ਨੇ ਸਵੇਰੇ 11.30 ਵਜੇ ਆਖ਼ਰੀ ਸਾਹ ਲਿਆ। ਜ਼ਿਕਰਯੋਗ ਹੈ ਕਿ ਤੇਜਿੰਦਰਪਾਲ ਸਿੰਘ ਸੋਨੀ ਜੋ ਪਿਛਲੇ ਲਗਭਗ ਦੋ ਸਾਲਾਂ ਤੋਂ ਜਿਗਰ (ਕਿਡਨੀ) ਦੀ ਬਿਮਾਰੀ ਤੋਂ ਪਿੜਤ ਸਨ ਤੇ ਉਨ੍ਹਾਂ ਨੂੰ 30 ਸਤੰਬਰ ਤੋਂ ਹਸਪਤਾਲ ਵਿੱਚ ਦਾਖ਼ਲ ਸਨ। ਉਹ ਆਪਣੇ ਪਿੱਛੇ ਪਤਨੀ, ਇੱਕ ਬੇਟਾ ਅਤੇ ਬੇਟੀ ਛੱਡ ਗਏ ਹਨ। ਪ੍ਰਧਾਨ ਮੱਕੜ ਦੇ ਉਹ ਤਿੰਨ ਪੁੱਤਰਾਂ ਵਿਚੋਂ ਸਭ ਤੋਂ ਛੋਟੇ ਪੁੱਤਰ ਸਨ।
ਸ. ਤੇਜਿੰਦਰਪਾਲ ਸਿੰਘ ਸੋਨੀ ਦੀ ਮੌਤ ‘ਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੱਕੜ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।