ਓਬਾਮਾ ਦੂਜੀ ਵਾਰ ਰਾਸ਼ਟਰਪਤੀ ਚੋਣ ਜਿੱਤੇ

ਵਾਸ਼ਿੰਗਟਨ – 51 ਸਾਲਾ ਬਰਾਕ ਓਬਾਮਾ 7 ਨਵੰਬਰ ਨੂੰ ਲਗਾਤਾਰ ਦੂਜੀ ਵਾਰ ਰਾਸ਼ਟਰਪਤੀ ਦੇ ਅਹੁਦੇ ਦੀ ਚੋਣ ਜਿੱਤੇ। ਦੂਜੀ ਵਾਰ ਰਾਸ਼ਟਰਪਤੀ ਚੁਣੇ ਗਏ ਓਬਾਮਾ ਨੇ ਆਪਣੇ ਵਿਰੋਧੀ ਉਮੀਦਵਾਰ ਮਿਟ ਰੋਮਨੀ ਨੂੰ ਸਿੱਧੀ ਹਾਰ ਦਿੱਤੀ। ਓਬਾਮਾ ਨੇ ਜਿੱਤ ਲਈ ਜ਼ਰੂਰੀ 240 ਇਲੈਕਟੋਰਲ ਵੋਟਾਂ ਦਾ ਅੰਕੜਾ ਅਰਾਮ ਨਾਲ ਪਾਰ ਕਰ ਲਿਆ। ਤਾਜ਼ਾ ਜਾਣਕਾਰੀ ਮੁਤਾਬਕ ਓਬਾਮਾ ਨੂੰ 303 ਅਤੇ ਰਿਪਬਲਿਕਨ ਉਮੀਦਵਾਰ ਮਿਟ ਰੋਮਨੀ ਨੂੰ 206 ਇਲੈਕਟੋਰਲ ਵੋਟਾਂ ਹਾਸਲ ਹੋਈਆਂ ਹਨ।
ਓਬਾਮਾ ਦੀ ਜਿੱਤ ‘ਤੇ ਵਿਸ਼ਵ ਦੇ ਹੋਰਨਾਂ ਆਗੂਆਂ ਦੇ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਜੌਹਨ ਕੀ ਨੇ ਵਧਾਈਆਂ ਦਿੱਤੀਆਂ ਹਨ। ਗੌਰਤਲਬ ਹੈ ਕਿ ਬਰਾਕ ਓਬਾਮਾ ਅਮਰੀਕਾ ਦੇ ਤੀਜੇ ਅਜਿਹੇ ਰਾਸ਼ਟਰਪਤੀ ਹਨ ਜਿਹੜੇ ਇਸ ਅਹੁਦੇ ਲਈ ਲਗਾਤਾਰ ਦੂਜੀ ਵਾਰ ਚੁਣੇ ਗਏ ਹਨ। ਉਨ੍ਹਾਂ ਤੋਂ ਪਹਿਲਾਂ ਜਾਰਜ ਡਬਲਿਊ ਬੁਸ਼ 2001 ਤੋਂ 2009 ਤਕ ਅਤੇ ਬਿਲ ਕਲਿੰਟਨ 1993 ਤੋਂ 2001 ਤਕ ਰਾਸ਼ਟਰਪਤੀ ਦੇ ਅਹੁਦੇ ‘ਤੇ ਰਹੇ।  ਜ਼ਿਕਰਯੋਗ ਹੈ ਕਿ ਅਮਰੀਕੀ ਨਿਯਮ ਮੁਤਾਬਕ ਕੋਈ ਵੀ ਰਾਸ਼ਟਰਪਤੀ ਦੋ ਕਾਰਜਕਾਲਾਂ ਤੋਂ ਵੱਧ ਸਮੇਂ ਤੱਕ ਰਾਸ਼ਟਰਪਤੀ ਦੇ ਅਹੁਦੇ ‘ਤੇ ਨਹੀਂ ਰਹਿ ਸਕਦਾ।