ਕਪਤਾਨ ਰੌਸ ਟੇਲਰ ਨੇ ਸੈਂਕੜਾ ਜੜਿਆ

ਬੰਗਲੌਰ, 31 ਅਗਸਤ – ਇੱਥੇ ਐਮ. ਚਿੰਨਾਸੁਆਮੀ ਸਟੇਡੀਅਮ ‘ਚ ਭਾਰਤ ਨਾਲ ਹੋ ਰਹੇ ਦੂਜੇ ਕ੍ਰਿਕਟ ਟੈਸਟ ਮੈਚ ਦੇ ਪਹਿਲੇ ਦਿਨ ਮਹਿਮਾਨ ਨਿਊਜ਼ੀਲੈਂਡ ਟੀਮ ਦੇ ਕਪਤਾਨ ਰਾਸ ਟੇਲਰ ਨੇ ਸੈਂਕੜੇ ਨਾਲ ਕੀਵੀ ਟੀਮ ਨੂੰ ਮਜ਼ਬੂਤੀ ਦਿੱਤੀ। ਨਿਊਜ਼ੀਲੈਂਡ ਟੀਮ ਨੇ ਪਹਿਲੇ ਦਿਨ 6 ਵਿਕਟਾਂ ‘ਤੇ 328 ਦੌੜਾਂ……… ਬਣਾਈਆਂ। ਖਰਾਬ ਰੌਸ਼ਨੀ ਦੇ ਕਾਰਨ ਪਹਿਲੇ ਦਿਨ 81.3 ਓਵਰ ਹੀ ਖੇਡੇ ਜਾ ਸਕੇ। ਟੇਲਰ ਨੇ 127 ਗੇਂਦਾਂ ‘ਤੇ 16 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 113 ਦੌੜਾਂ ਬਣਾਈਆਂ।