ਕਸ਼ਮੀਰ ਵਾਦੀ ‘ਚ ਭੂਚਾਲ ਦੇ ਝਟਕੇ

ਸ੍ਰੀਨਗਰ 25 ਜੁਲਾਈ (ਏਜੰਸੀ) – ਕਸ਼ਮੀਰ ਵਾਦੀ ‘ਚ ਅੱਜ ਸਵੇਰੇ ਭੂਚਾਲ ਦੇ ਝਟਕੇ ਆਏ ਅਤੇ ਇਸ ਨਾਲ ਕੋਈ ਜਾਨ ਮਾਲ ਦੇ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ। ਅਧਿਕਾਰੀ ਨੇ ਦੱਸਿਆ ਕਿ ਇੱਥੇ ਤੜਕੇ 1.37 ਮਿੰਟ ‘ਤੇ 4.2 ਦੀ ਰਫ਼ਤਾਰ ਨਾਲ ਭੂਚਾਲ ਆਇਆ। ਇਸ ਦਾ ਕੇਂਦਰ ਅਫ਼ਗਾਨਿਸਤਾਨ ਦੇ ਹਿੰਦੂ ਕੁਸ਼ ਖੇਤਰ ਵਿੱਚ ਸੀ। ਉਨ੍ਹਾਂ ਨੇ ਕਿਹਾ ਕਿ ਵਾਦੀ ਵਿੱਚ ਭੂਚਾਲ ਨਾਲ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ।
ਇਸ ਦੌਰਾਨ ਅੱਜ ਇੰਡੋਨੇਸ਼ੀਆ ਦੇ ਸੁਮਾਤਰਾ ਦੀਪ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਹ ਭੂਚਾਲ 6.6 ਦੀ ਤੀਬਰਤਾ ਦੀ ਰਫ਼ਤਾਰ ਨਾਲ ਆਇਆ, ਪ੍ਰੰਤੂ ਇਸ ਭੂਚਾਲ ਨਾਲ ਕੋਈ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।