ਕੀਵੀ ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ‘ਲੋਹੜੀ ਮੇਲਾ’ ਵਿੱਚ ਖ਼ੂਬ ਰੌਣਕਾਂ ਲੱਗੀਆਂ

ਪੁੱਕੀਕੋਹੀ, 1 ਫਰਵਰੀ – ਇੱਥੇ ਕੀਵੀ ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ 30 ਜਨਵਰੀ ਦਿਨ ਸ਼ਨੀਵਾਰ ਨੂੰ ‘ਲੋਹੜੀ ਮੇਲਾ 2021’ ਪੁੱਕੀਕੋਈ ਟਾਊਨ ਹਾਲ ਵਿਖੇ ਸ਼ਾਮੀ 7.00 ਵਜੇ ਕਰਵਾਇਆ ਗਿਆ। ਇਸ ਵਾਰ ਦਾ ਇਹ ਲੋਹੜੀ ਮੇਲਾ ਭਾਰਤ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਸੀ। ਕੀਵੀ ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਵਾਰ ਦੇ ਲੋਹੜੀ ਮੇਲੇ ਵਿੱਚ ਭਾਰਤ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਸ਼ਹੀਦ ਹੋਏ ਹੋਏ ਪਰਿਵਾਰਾਂ ਦੀ ਸਹਾਇਤਾ ਲਈ ਧੰਨ ਇਕੱਤਰ ਕੀਤੀ ਗਿਆ।
‘ਲੋਹੜੀ ਮੇਲਾ’ ਦੇ ਮੁੱਖ ਮਹਿਮਾਨ ਵਜੋਂ ਡਾ. ਐਮ. ਪੀ. ਸਿੰਘ ਹੁਣਾ ਨੇ ਹਾਜ਼ਰੀ ਭਰੀ। ਮੇਲੇ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਹਰਦੇਵ ਮਾਹੀਨੰਗਲ, ਦੀਪਾ ਡੂਮੇਲੀ, ਬਿੱਲਾ ਮੱਗੋਵਾਲੀਆ, ਨਿੱਕ ਜੱਸਲ, ਸਤਿੰਦਰ ਪੱਪੀ, ਹਨੀ ਸਿੰਘ, ਸੱਤਾ ਵੈਰੋਵਾਲੀਆ, ਜੋਤੀ ਵਿਰਕ, ਹਰਜੀਤ ਕੌਰ ਅਤੇ ਕ੍ਰਿਸਟੀ ਸਹੋਤਾ ਕਲਾਕਾਰ ਨੇ ਆਪਣੀ ਹਾਜ਼ਰੀ ਲਗਵਾਈ। ਹਰਦੇਵ ਮਾਹੀਨੰਗਲ ਅਤੇ ਹੋਰਨਾਂ ਗਾਇਕਾਂ ਨੇ ਕਿਸਾਨੀ ਸੰਘਰਸ਼ ਨਾਲ ਸੰਬੰਧਿਤ ਗੀਤ ਗਏ ਅਤੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਤੋਂ ਇਲਾਵਾ ਵਾਇਕਾਟੋ ਗਿੱਧਾ ਗਰੁੱਪ ਤੇ ਪੁੱਕੀਕੋਈ ਪੰਜਾਬਣਾਂ ਦੇ ਗਰੁੱਪ ਦੁਆਰਾ ਭੰਗੜੇ ਦੀ ਪੇਸ਼ਕਾਰੀ ਕੀਤੀ ਗਈ। ਹੈਰੀਟੇਜ ਪੰਜਾਬ ਡਾਂਸ ਦੇ ਗਰੁੱਪ ਵੱਲੋਂ ਭੰਗੜਾ ਪੇਸ਼ ਕੀਤਾ ਗਿਆ।
ਕੀਵੀ ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ ਦੇ ਚੇਅਰਮੈਨ ਨੇ ਮੁੱਖ ਮਹਿਮਾਨ, ਸਪਾਂਸਰਜ਼ ਅਤੇ ਲੋਹੜੀ ਮੇਲਾ ਵੇਖਣ ਪਹੁੰਚੇ ਦਰਸ਼ਕਾਂ ਦਾ ਧੰਨਵਾਦ ਕੀਤਾ। ‘ਲੋਹੜੀ ਮੇਲਾ’ ਦਾ ਆਨੰਦ ਮਾਣਨ ਲਈ ਵੱਡੀ ਗਿਣਤੀ ਵਿੱਚ ਦਰਸ਼ਕ ਹਾਜ਼ਰ ਸਨ। ਇਸ ਮੌਕੇ ਪ੍ਰਬੰਧਕਾਂ ਵੱਲੋਂ ਮੁਫ਼ਤ ਖਾਣੇ ਦਾ ਵੀ ਪ੍ਰਬੰਧ ਕੀਤਾ ਗਿਆ ਸੀ।
‘ਲੋਹੜੀ ਮੇਲਾ’ ਦੇ ਸਾਰੇ ਸਪਾਂਸਰਜ਼ ਦਾ ਮੁੱਖ ਮਹਿਮਾਨ ਡਾ. ਐਮ.ਪੀ. ਸਿੰਘ ਵੱਲੋਂ ਕੀਤਾ ਗਿਆ। ਸਪਾਂਸਰਜ਼ ਦੇ ਵਿੱਚ ਡਾ. ਐਮ. ਪੀ. ਸਿੰਘ, ਜੁਝਾਰ ਸਿੰਘ ਪਨੂੰਮਾਜ਼ਰਾ, ਕਰਨੈਲ ਬੱਧਣ, ਸੁਪਰ ਲੀਕਰ ਪੁੱਕੀਕੋਹੀ, ਇੰਡੋ ਸਪਾਈਸ ਵਰਲਡ, ਸ਼ੈਲਟਰ ਰਿਐਲਟੀ, ਪ੍ਰੋਫੈਸ਼ਨਲ, ਫਾਈਨਾਂਸ ਸੋਲੂਸ਼ਨ ਐਲਟੀਡੀ (ਪੀਐਫਐੱਸਐਲ) ਆਦਿ ਹਾਜ਼ਰ ਸਨ।