‘ਕੂਕ ਪੰਜਾਬੀ ਸਮਾਚਾਰ’ ਦੇ ਆਫ਼ਿਸ ‘ਚ ਦੂਜੀ ਵਾਰ ਚੋਰੀ ਅਤੇ ਭੰਨ ਤੋੜ ਹੋਈ

IMG_6470ਪਾਪਾਟੋਏਟੋਏ, 23 ਜਨਵਰੀ (ਕੂਕ ਸਮਾਚਾਰ) – 22IMG_6455 ਜਨਵਰੀ ਦੀ ਬੀਤੀ ਸ਼ਾਮ 272 ਗ੍ਰੇਟ ਸਾਊਥ ਰੋਡ, ਪਾਪਾਟੋਏਟੋਏ ‘ਤੇ ਸਥਿਤ ‘ਕੂਕ ਪੰਜਾਬੀ ਸਮਾਚਾਰ’ ਦੇ ਆਫ਼ਿਸ ਦੇ ਬੰਦ ਹੋਣ ਤੋਂ ਬਾਅਦ ਕੁੱਝ ਸ਼ਰਾਰਤੀ ਤੱਤਾਂ ਨੇ ਆਫ਼ਿਸ ਦੇ ਪਿਛਲੇ ਪਾਸੀਓ ਟਾਈਲਟ ਦੀ ਖਿੜਕੀ ਤੋੜੀ ਕੇ ਸੰਨ੍ਹ ਮਾਰੀ ਕੀਤੀ ਅਤੇ ਆਫ਼ਿਸ ਦੇ ਅੰਦਰ ਵੜ ਗਏ। ਉਨ੍ਹਾਂ ਦੋ ਦਰਵਾਜੇ ਤੋੜੇ ਕੇ ਸਮਾਨ ਦੀ ਚੋਰੀ ਕਰਨ ਦੇ ਨਾਲ ਹੋਰ ਸਮਾਨ ਦੀ ਭੰਨ ਤੋੜ ਵੀ ਕੀਤੀ ।
ਚੋਰੀ ਤੋਂ ਬਾਅਦ ਬਟਲਰ ਏਵ ਦੇ ਦੂਜੇ ਪਾਸੇ ਪੈਂਦੀਆਂ ਸੜਕ ਦੇ ਨਾਲ ਲੱਗਦੀਆਂ ਝਾੜੀਆਂ ਵਿੱਚ ਆਫ਼ਿਸ ‘ਚੋਂ ਚੱਕੇ ਪ੍ਰਿੰਟਿੰਗ ਨਾਲ ਸਬੰਧਿਤ ਸਮਾਨ ਨੂੰ ਅੱਗ ਵੀ ਲਗਾਈ ਗਈ ਸੀ। ਕੂਕ ਦੇ ਪ੍ਰਬੰਧਕਾਂ ਨੂੰ ਉਸ ਵੇਲੇ ਪਤਾ ਲੱਗਾ ਜਦੋਂ ਗੁਆਂਢ ਵਿੱਚ ਪੈਂਦੀ ਸ਼ਾਪ ‘ਤੇ ਕੰਮ ਕਰਦੇ ਕਰਮੀ ਦਾ ਫ਼ੋਨ ਸਟਾਫ਼ ਨੂੰ ਗਿਆ ਅਤੇ ਜਦੋਂ ਕੂਕ ਦੇ ਪ੍ਰਬੰਧਕਾਂ ਪਹੁੰਚੇ ਤਾਂ ਸਾਰੇ ਪਾਸੇ ਸਮਾਨ ਖਿੱਲਰਿਆ ਪਿਆ ਸੀ, ਚੋਰ ਆਪਣਾ ਕੰਮ ਕਰਕੇ ਜਾ ਚੁੱਕੇ ਸਨ। ਚੋਰੀ ਦੀ ਰਿਪੋਰਟ ਪੁਲਿਸ ਨੂੰ ਲਿਖਵਾ ਦਿੱਤੀ ਗਈ ਹੈ ਤੇ ਪੁਲਿਸ ਆਪਣਾ ਕਾਰਵਾਈ ਕਰ ਰਹੀ ਹੈ।