“ਕੂਕ ਪੰਜਾਬੀ ਸਮਾਚਾਰ” ਦੇ ਪਰਿਵਾਰ ਨੂੰ ਗਹਿਰਾ ਸਦਮਾ

ਆਕਲੈਂਡ – “ਕੂਕ ਪੰਜਾਬੀ ਸਮਾਚਾਰ” ਦੇ ਪਰਿਵਾਰ ਨੂੰ ਗਹਿਰਾ ਸਦਮਾ ਪਹੁੰਚਿਆ ਹੈ। ਮਾਤਾ ਤਰਸੇਮ ਕੌਰ ਦੀ ਵੱਡੀ ਸਪੁੱਤਰੀ 61 ਸਾਲਾ ਬੀਬੀ ਪਰਮਜੀਤ ਕੌਰ ਜੋ ਨਵੀਂ ਦਿੱਲੀ, ਇੰਡੀਆ ਰਹਿੰਦੇ ਸਨ, 12 ਅਪ੍ਰੈਲ 2012 ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਬੀਬੀ ਪਰਮਜੀਤ ਕੌਰ ਕੂਕ ਪੰਜਾਬੀ ਸਮਾਚਾਰ ਦੇ ਡਾਇਰੈਕਟਰਾਂ ਦੀ ਸਭ ਤੋਂ ਵੱਡੀ ਭੈਣ ਸਨ। ਉਹ ਆਪਣੇ ਪਿੱਛੇ ਪਤੀ ਪੂਰਨ ਸਿੰਘ ਅਤੇ ਪੁੱਤਰ ਮਨਪ੍ਰੀਤ ਸਿੰਘ, ਮਨਮਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਛੱਡ ਗਏ ਹਨ। ਉਨ੍ਹਾਂ ਦੇ ਵੱਡੇ ਸਪੁੱਤਰ ਮਨਪ੍ਰੀਤ ਸਿੰਘ ਪਿਛਲੇ ਕਾਫੀ ਸਮੇਂ ਤੋਂ ਆਕਲੈਂਡ ਵਿੱਚ ਰਹਿ ਰਹੇ ਹਨ। ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਉਹ ਬੀਬੀ ਪਰਮਜੀਤ ਕੌਰ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ।