ਕੇਂਦਰੀ ਕੈਲੀਫ਼ੋਰਨੀਆ ‘ਚ ਸਿੱਖ ਜਾਗਰੂਕਤਾ ਬਾਰੇ ਵੀਡੀਓ ਦਾ ਪਹਿਲਾ ਪ੍ਰਸਾਰਣ

Sikh awarness Videoਕੈਲੀਫ਼ੋਰਨੀਆ, 17 ਜੂਨ (ਹੁਸਨ ਲੜੋਆ ਬੰਗਾ) – ਅਮਰੀਕੀ ਸਿੱਖਾਂ ਖ਼ਿਲਾਫ਼ ਵਿਤਕਰਾ ਅਤੇ ਹਿੰਸਾ ਦੇ ਜਵਾਬ ‘ਚ 9-11 ਤੋਂ ਬਾਅਦ ਬਣਾਏ ਗਏ ਕੌਮੀ ਸੰਗਠਨ ‘ਸਿੱਖ ਕੁਲੀਸ਼ਨ’ ਵੱਲੋਂ ਤਿਆਰ ਕੀਤਾ ਸਿੱਖ ਜਾਗਰੂਕਤਾ ਬਾਰੇ ਵੀਡੀਓ ਦਾ ਪਹਿਲਾ ਪ੍ਰਸਾਰਨ ਬੀਤੇ ਦਿਨੀਂ ਕਰਮਨ ਹਾਈ ਸਕੂਲ ਫ਼ਰਿਜ਼ਨੋ ਵਿੱਚ ਕੀਤਾ ਗਿਆ। ਇਸ ਵੀਡੀਓ ਦਾ ਉਦੇਸ਼ ਹੈ ਕਿ ਫ਼ਰਿਜ਼ਨੋ ਕਾਓਟੀ ਦੇ ਵਿਦਿਆਰਥੀਆਂ ਨੂੰ ਸਿੱਖ ਸੱਭਿਆਚਾਰ ਅਤੇ ਅਮਰੀਕਾ ਵਿੱਚ ਅਮਰੀਕੀ ਸਿੱਖਾਂ ਦੇ ਯੋਗਦਾਨ ਬਾਰੇ ਹੋਰ ਜਾਣਕਾਰੀ ਮੁਹੱਈਆ ਕਰਵਾਉਣੀ । ਫ਼ਰਿਜ਼ਨੋ ਕਾਓਟੀ ਦੇ ਸਿੱਖਿਆ ਦਫ਼ਤਰਾਂ ਨਾਲ ਮਿਲ ਕੇ ਤਿਆਰ ਕੀਤੀ ਗਈ 5 ਮਿੰਟ ਦੀ ਵੀਡੀਓ ਦਾ ਸਿਰਲੇਖ ਹੈ ‘ਸਿੱਖ ਕੌਣ ਹਨ’। ਇਹ ਸਿੱਖਾਂ ਬਾਰੇ ਜਾਣਕਾਰੀ ਦੇਣ ਲਈ ਕਾਓਟੀ ਦੇ 32 ਸਕੂਲ ਜ਼ਿਲ੍ਹਿਆਂ ਵਿਚਲੇ 20,00,000 ਵਿਦਿਆਰਥੀਆਂ ਲਈ ਇਕ ਵਧੀਆ ਸਾਧਨ ਹੋਵੇਗੀ। ਇਹ ਸਿੱਖਿਆ ਭਰਪੂਰ ਵੀਡੀਓ ਅਮਰੀਕਾ ਵਿੱਚ ਆਪਣੀ ਕਿਸਮ ਦਾ ਪਹਿਲਾ ਵੀਡੀਓ ਹੈ। ਅਮਰੀਕੀ ਸਕੂਲਾਂ ‘ਚ ਸਿੱਖ ਬੱਚਿਆਂ ਨਾਲ ਬਹੁਤ ਜ਼ਿਆਦਾ ਹੁੰਦੀ ਛੇੜ-ਛਾੜ ਬਾਰੇ 2014 ਵਿੱਚ ਆਈ ਰਿਪੋਰਟ ਤੋਂ ਬਾਅਦ ਸਿੱਖ ਕੁਲੀਸ਼ਨ ਨੇ ਇਹ ਵੀਡੀਓ ਤਿਆਰੀ ਕੀਤੀ ਹੈ। ਰਿਪੋਰਟ ਵਿੱਚ ਸਰਵੇ ਕੀਤੇ ਗਏ ਚਾਰ ਖੇਤਰਾਂ ‘ਚੋਂ ਫ਼ਰਿਜ਼ਨੋ ਵੀ ਸ਼ਾਮਿਲ ਸੀ। ਇਹ ਵੀਡੀਓ ਸਮੁੱਚੇ ਦੇਸ਼ ‘ਚ ਸਿੱਖਾਂ ਬਾਰੇ ਜਾਗਰੂਕਤਾ ਫੈਲਾਉਣ ਵਿੱਚ ਇਕ ਵਧੀਆ ਜਰੀਆ ਸਾਬਤ ਹੋਵੇਗੀ।