ਕੇਂਦਰੀ ਨੇ ਗੰਨੇ ਦਾ ਮੁੱਲ 170 ਰੁਪਏ ਪ੍ਰਤੀ ਕੁਇੰਟਲ ਕੀਤਾ

ਨਵੀਂ ਦਿੱਲੀ – ਕੇਂਦਰੀ ਮੰਤਰੀ ਮੰਡਲ ਦੀ ਆਰਥਿਕ ਮਾਮਲਿਆਂ ਬਾਰੇ ਕਮੇਟੀ ਨੇ 2012-13 ਦੇ ਪਿੜਾਈ ਸੀਜ਼ਨ ਵਿੱਚ ਮਿਲਾਂ ਵਲੋਂ ਗੰਨਾ ਕਿਸਾਨਾਂ ਨੂੰ ਦਿੱਤੇ ਜਾਂਦੇ ਮੱਲ ਵਿੱਚ 17 ਫੀਸਦੀ ਦਾ ਵਾਧਾ
ਕਰਕੇ 170 ਰੁਪਏ ਪ੍ਰਤੀ ਕੁਇੰਟਲ ਕੀਤੇ ਜਾਣ ਨੂੰ ਮਨਜ਼ੂਰੀ ਦਿੱਤੀ। ਇਸ ਨਾਲ ਗੰਨਾ ਕਿਸਾਨਾਂ ਨੂੰ ਲਾਹੇਵੰਦ ਮੁੱਲ ਮਿਲਣ ਦਾ ਪੱਕਾ ਪ੍ਰਬੰਧ ਹੋਵੇਗਾ ਤੇ ਇਹ ਮੁੱਲ ਪੂਰੇ ਦੇਸ਼ ਵਿੱਚ ਲਾਗੂ ਹੋਣਗੇ।
ਸਾਲ 2011-12 ਦੇ ਪਿੜਾਈ ਸੀਜ਼ਨ ਵਿੱਚ ਗੰਨੇ ਦਾ ਮੁੱਲ 145 ਰੁਪਏ ਪ੍ਰਤੀ ਕੁਇੰਟਲ ਸੀ। ਨਵੇਂ ਐਲਾਨੇ ਗਏ ਮੁੱਲ ਨੂੰ 9.5 ਫੀਸਦੀ ਮੁੱਢਲੀ ਰਿਕਵਰੀ ਦਰ ਨਾਲ ਜੋੜਿਆ ਗਿਆ ਹੈ। 9.5 ਫੀਸਦੀ ਤੋਂ ਵਧੇਰੇ ਹਰ 0.1 ਫੀਸਦੀ ਅੰਕ ਦੇ ਵਾਧੇ ‘ਤੇ 1.79 ਰੁਪਏ ਪ੍ਰਤੀ ਕੁਇੰਟਲ ਦਾ ਪ੍ਰੀਮੀਅਮ ਦਿੱਤਾ ਜਾਵੇਗਾ। ਇਹ ਪ੍ਰੀਮੀਅਮ ਨਿਰਧਾਰਿਤ ਕੀਤੇ ਗਏ ਵਾਜ਼ਬ ਮੁੱਲ ਤੋਂ ਵੱਖਰਾ ਹੋਵੇਗਾ।