ਕੇਜਰੀਵਾਲ ਨੂੰ ਆਪਣੀ ਮੌਤ ਦਾ ਖ਼ਦਸ਼ਾ

ਨਵੀਂ ਦਿੱਲੀ, 1 ਅਗਸਤ (ਏਜੰਸੀ) – ਪਿਛਲੇ ੮ ਦਿਨ ਤੋਂ ਹੜਤਾਲ ‘ਤੇ ਬੈਠੇ ਟੀਮ ਅੰਨਾ ਦੇ ਮੈਂਬਰ ਅਰਵਿੰਦ ਕੇਜਰੀਵਾਲ ਅਤੇ ਗੋਪਾਲ ਰਾਏ ਦੀ ਸਿਹਤ ਵਿਗੜਦੀ ਜਾ ਰਹੀ ਹੈ। ਟੀਮ ਅੰਨਾ ਨੇ ਦੋਵਾਂ ਨੂੰ ਭੁੱਖ ਹੜਤਾਲ ਤੋੜਨ ਦੀ ਸਲਾਹ ਦਿੱਤੀ ਹੈ, ਪ੍ਰੰਤੂ ਉਨ੍ਹਾਂ ਨੇ ਸਲਾਹ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਕੇਜਰੀਵਾਲ ਅਤੇ ਰਾਏ ਦੀ ਤਬੀਅਤ ਖ਼ਰਾਬ ਹੋਣ ਦੇ ਬਾਵਜੂਦ ਸਰਕਾਰ ਟੀਮ ਅੰਨਾ ਨਾਲ ਗੱਲਬਾਤ ਨੂੰ ਤਿਆਰ ਨਹੀਂ ਹੈ। ਕਿਹਾ ਜਾ ਰਿਹਾ ਹੈ ਕਿ ਸਰਕਾਰ ਕੇਜਰੀਵਾਲ ਅਤੇ ਰਾਏ ਦੀ ਭੁੱਖ ਹੜਤਾਲ ਜ਼ਬਰਦਸਤੀ ਤੁੜਵਾਉਣਾ ਚਾਹੁੰਦੀ ਹੈ।
ਖ਼ਰਾਬ ਸਿਹਤ ਕਾਰਨ ਬੁੱਧਵਾਰ ਨੂੰ ਕੇਜਰੀਵਾਲ ਮੰਚ ‘ਤੇ ਆਏ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਸਰਕਾਰ ਉਨ੍ਹਾਂ ਦੀ ਜਾਨ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕੇਜਰੀਵਾਲ ਨੇ ਕਿਹਾ ਕਿ ਗੰਗਾ ਨੂੰ ਬਚਾਉਣ ਲਈ ਹੜਤਾਲ ਕਰਨ ਵਾਲੀ ਸਵਾਮੀ ਨਿਤਯਾਨੰਦ ਦੀ ਵੀ ਹੱਤਿਆ ਕਰ ਦਿੱਤੀ ਸੀ। ਜੈ ਪ੍ਰਕਾਸ਼ ਨਾਰਾਇਣ ਨੂੰ ਵੀ ਘੱਟ ਜ਼ਹਿਰ ਦਿਤਾ ਗਿਆ ਸੀ। ਯਾਦ ਰਹੇ ਕਿ ਕੇਜਰੀਵਾਲ, ਗੋਪਾਲ ਰਾਏ ਅਤੇ ਮਨੀਸ਼ ਸਿਸੋਦਿਆ 25 ਜੁਲਾਈ ਤੋਂ ਦਿੱਲੀ ਦੇ ਜੰਤਰ-ਮੰਤਰ ਚੌਕ ‘ਤੇ ਭੁੱਖ ਹੜਤਾਲ ‘ਤੇ ਬੈਠੇ ਹਨ।
ਕੇਜਰੀਵਾਲ ਨੇ ਕਿਹਾ ਕਿ ਮੀਡੀਆ ਅਤੇ ਹੋਰ ਭਰੋਸੇਯੋਗ ਸੂਤਰਾਂ ਤੋਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਸਰਕਾਰ ਮੈਨੂੰ ਜ਼ਬਰਦਸਤੀ ਹਸਪਤਾਲ ਵਿੱਚ ਭਰਤੀ ਕਰਵਾ ਸਕਦੀ ਹੈ। ਜੇਕਰ ਮੈਨੂੰ ਜ਼ਬਰਦਸਤੀ ਹਸਪਤਾਲ ਵਿੱਚ ਭਰਤੀ ਕਰਵਾਇਆ ਜਾਂਦਾ ਹੈ ਤਾਂ ਉਥੇ ਬਾਹਰ ਕੱਢਣ ਦੀ ਜ਼ਿੰਮੇਵਾਰੀ ਤੁਹਾਡੀ ਆਪਣੇ ਲੋਕਾਂ ਦੀ ਹੋਵੇਗੀ। ਮੇਰੀ ਸਿਹਤ ਦੀ ਚਿੰਤਾ ਪੀ. ਚਿਦੰਬਰਮ ਤੋਂ ਜ਼ਿਆਦਾ ਦੇਸ਼ ਦੇ ਲੋਕਾਂ ਨੂੰ ਹੈ। ਇਸ ਲਈ ਚਿਦੰਬਰਮ ਮੇਰੀ ਸਿਹਤ ਦੀ ਚਿੰਤਾ ਨਾ ਕਰਨ। ਪਰ ਦੇਰ ਰਾਤ ਅਰਵਿੰਦ ਕੇਜਰੀਵਾਲ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।