ਕੈਂਟਰਬਰੀ ਦੇ ਉੱਤਰ ਵਿਚ ਜ਼ਬਰਦਸਤ ਭੂਚਾਲ ਆਇਆ

ਕੈਂਟਰਬਰੀ, 16 ਮਾਰਚ – ਅੱਜ ਸਵੇਰੇ ਉੱਤਰੀ ਕੈਂਟਰਬਰੀ ਨੇੜੇ ਤੇਜ਼ ਭੂਚਾਲ ਆਉਣ ਦੀ ਖ਼ਬਰ ਮਿਲੀ ਹੈ। ਕੁਲਵਰਡਨ ਤੋਂ ਲਗਭਗ 10 ਕਿੱਲੋ ਮੀਟਰ ਉੱਤਰ-ਪੱਛਮ ਵਿੱਚ 5.1 ਮਾਪ ਦਾ ਭੂਚਾਲ ਸਵੇਰੇ 4.30 ਵਜੇ ਤੋਂ ਪਹਿਲਾਂ ਆਇਆ। ਜਿਓਨੇਟ, ਜਿਸ ਨੇ ਸ਼ੁਰੂ ਵਿੱਚ ਕਿਹਾ ਕਿ ਇਹ ਇੱਕ 4.9 ਮਾਪ ਦੀ ਘਟਨਾ ਹੈ, ਨੇ ਕਿਹਾ ਕਿ ਇਹ 10 ਕਿੱਲੋ ਮੀਟਰ ਦੀ ਡੂੰਘਾਈ ‘ਤੇ ਹੋਇਆ ਹੈ। ਟਵਿੱਟਰ ‘ਤੇ ਇਕ ਚੇਤਾਵਨੀ ਨੇ ਕਿਹਾ ਕਿ ਕੁਲਵਰਡਨ ਨੇੜੇ ਸਵੇਰੇ 4.30 ਵਜੇ ਤੇਜ਼ ਭੁਚਾਲ ਦੇ ਝਟਕੇ ਆਏ। ਸੈਂਕੜੇ ਲੋਕਾਂ ਨੇ ਇਸ ਨੂੰ ਮਹਿਸੂਸ ਕਰਨ ਦੀ ਰਿਪੋਰਟ ਕੀਤੀ ਹੈ, ਜਿਸ ਵਿੱਚ ਕ੍ਰਾਈਸਟਚਰਚ ਤੋਂ ਲੋਕਾਂ ਵੀ ਸ਼ਾਮਿਲ ਹਨ।