ਕੈਨੇਡਾ ‘ਚ ਨਵੇਂ ਵਿਆਹਿਆਂ ਦੇ ਪੱਕੇ ਹੋਣ ਲਈ ਨਵਾਂ ਕਾਨੂੰਨ ਲਾਗੂ

ਟੋਰਾਂਟੋ – ਕੈਨੇਡਾ ਸਰਕਾਰ ਵਿਆਹ ਕੇ ਦੇਸ਼ ਵਿੱਚ ਆਉਣ ਵਾਲੇ ਲਾੜੇ ਅਤੇ ਲਾੜੀ ਦੇ ਪੱਕੇ ਹੋਣ ਲਈ ਨਵਾਂ ਕਾਨੂੰਨ ਪਾਸ ਕਰਕੇ ਲਾਗੂ ਕਰਕੇ ਦੋ ਸਾਲ ਲਈ ਰਾਹ ਔਖਾ ਕਰ ਦਿੱਤਾ ਹੈ। ਇਸ ਬਾਰੇ ਕੈਨੇਡਾ ਦੇ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਮੰਤਰੀ ਜੇਸਨ ਕੈਨੀ ਕਿਹਾ ਕਿ ਸਰਕਾਰ ਨੇ ਇਮੀਗ੍ਰੇਸ਼ਨ ਐਂਡ ਰਫਿਊਜੀ ਪ੍ਰੋਟੈਕਸ਼ਨ ਐਕਟ (ਇਰਪਾ) ਵਿੱਚ ਸੋਧ ਕਰਕੇ 26 ਅਕਤੂਬਰ 2012੧੨ ਤੋਂ ਲਾਗੂ ਕੀਤੇ ਕਾਨੂੰਨ ਮੁਤਾਬਕ ਹੁਣ ਵਿਆਹ ਕੇ ਕੈਨੇਡਾ…….. ਦਾ ਪੱਕਾ ਵੀਜ਼ਾ (ਪਰਮਾਨੈਂਟ ਰੈਜ਼ੀਡੈਂਸੀ – ਪੀ. ਆਰ.) ਹਾਸਲ ਕਰਨ ਲਈ ਲਾੜਾ ਜਾਂ ਲਾੜੀ ਨੂੰ ਕੈਨੇਡਾ ਪੁੱਜ ਕੇ ਦੋ ਸਾਲ ਆਪਣੇ ਸਪਾਂਸਰ ਕਰਨ ਵਾਲੇ ਲਾੜੇ ਜਾਂ ਲਾੜੀ ਨਾਲ ਜ਼ਰੂਰ ਰਹਿਣਾ ਪਵੇਗਾ। ਇਰਪਾ ਵਿੱਚ ਕੀਤੀ ਸੋਧ ਦੇ ਨਵੇਂ ਨਿਯਮ ਮੁਤਾਬਿਕ ਜੇ ਕਰ ਦੋ ਸਾਲ ਤੋਂ ਪਹਿਲਾਂ ਵਿਆਹੁਤਾ ਜੋੜੀ ਵਿੱਚ ਛੱਡ-ਛੱਡਾ ਹੋ ਜਾਂਦਾ ਹੈ ਮਿਲਿਆ ਵੀਜ਼ਾ ਪਰਮਾਨੈਂਟ ਰੈਜ਼ੀਡੈਂਸੀ ਵਿੱਚ ਤਬਦੀਲ ਨਹੀਂ ਹੋ ਸਕੇਗਾ।
ਇਮੀਗ੍ਰੇਸ਼ਨ ਮੰਤਰੀ ਕੈਨੀ ਨੇ ਕਿਹਾ ਹੈ ਕਿ ਨਿਊਜ਼ੀਲੈਂਡ, ਬਰਤਾਨੀਆ, ਅਮਰੀਕਾ ਅਤੇ ਆਸਟਰੇਲੀਆ ਵਾਂਗ ਹੁਣ ਕੈਨੇਡਾ ਸਰਕਾਰ ਨੇ ਵੀ ਵਿਆਹ ਦੇ ਬਹਾਨੇ ਇਮੀਗ੍ਰੇਸ਼ਨ ਲੈਣ ਲਈ ਕੀਤੇ ਜਾਂਦੇ ਜਾਅਲੀ ਵਿਆਹ ਤੇ ਹੁੰਦੀ ਧੋਖਾਧੜੀ ਰੋਕਣ ਲਈ ਆਪਣੇ ਕਾਨੂੰਨ ‘ਚ ਸੋਧ ਕੀਤੀ ਹੈ। ਨਵੇਂ ਨਿਯਮ ਵਿੱਚ ਘਰੇਲੂ ਹਿੰਸਾ ਜਾਂ ਘਰ ‘ਚ ਬੇਰੁਖੀ ਦਾ ਸ਼ਿਕਾਰ ਹੋਣ ਵਾਲੇ ਵਿਆਂਹਦੜਾਂ ਨੂੰ ਕੁਝ ਢਿੱਲ ਦਿੱਤੀ ਗਈ ਹੈ ਇਸੇ ਤਰ੍ਹਾਂ ਕੈਨੇਡਾ ਪੁੱਜ ਕੇ ਦੋ ਸਾਲਾਂ ਦੇ ਸਮੇਂ ਅੰਦਰ ਕਿਸੇ ਇਕ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਨੂੰ ਨਵੇਂ ਨਿਯਮ ਦੀ ਸਖ਼ਤੀ ਨਹੀਂ ਝੱਲਣੀ ਪਵੇਗੀ ਪਰ ਇਨ੍ਹਾਂ ਹਾਲਾਤ ਦੀ ਬਾਰੀਕੀ ਨਾਲ (ਸਬੂਤਾਂ ਸਹਿਤ) ਪੜਤਾਲ ਕੀਤੀ ਜਾਏਗੀ। ਇਸੇ ਤਰ੍ਹਾਂ ਜੇਕਰ ਵਿਆਹੁਤਾ ਜੋੜੀ ‘ਚ ਝਗੜਾ ਰਹਿੰਦਾ ਹੈ ਪਰ ਉਨ੍ਹਾਂ ਦੇ ਦੋ ਸਾਲਾਂ ‘ਚ ਬੱਚਾ ਹੋ ਜਾਂਦਾ ਹੈ ਤਾਂ ਵੀ ਕੇਸ ਵੱਖਰੇ ਤੌਰ ‘ਤੇ ਵਿਚਾਰੇ ਜਾਣਗੇ। ਹੁਣ ਇਸ ਨਾਲ ਇਕ ਗੱਲ ਤਾਂ ਪੱਕੀ ਹੈ ਕਿ ਗੱਲ ਢੰਗ ਅਪਨਾ ਕੇ ਹੁੰਦੇ ਵਿਆਹਾ ਅਤੇ ਪਰਮਾਨੈਂਟ ਰੈਜ਼ੀਡੈਂਸੀ ਲੈਣ ਲਈ ਕੀਤੇ ਵਿਆਹਾਂ ਵਿੱਚ ਕਾਫੀ ਹੱਦ ਤੱਕ ਗਿਰਾਵਟ ਆਏਗੀ।