ਕੈਪਟਨ ਅਮਰਿੰਦਰ ਸਿੰਘ ਦੀ ਜਾਇਦਾਦ ਵਿੱਚ 3 ਕਰੋੜ ਦਾ ਵਾਧਾ

ਪਟਿਆਲਾ – 30 ਜਨਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਪੰਜਾਬ ਦੇ ਸਾਬਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਸਮੇਂ ਦਿੱਤੇ ਹਲਫੀਆ ਬਿਆਨ ‘ਚ ਕਿਹਾ ਹੈ ਕਿ ਪਿਛਲੇ 5 ਸਾਲਾਂ ਵਿੱਚ ਉਨ੍ਹਾਂ ਦੀ ਜਾਇਦਾਦ ਵਿੱਚ ਕਰੀਬ ੩ ਕਰੋੜ ਦਾ ਵਾਧਾ ਹੋਇਆ ਹੈ। ਪਿਛਲੀ ਵਾਰ ਉਨ੍ਹਾਂ ਨੇ 38 ਕਰੋੜ ਦੇ ਕਰੀਬ ਆਪਣੇ ਜਾਇਦਾਦ ਦੇ ਵੇਰਵੇ ਦੱਸੇ ਸਨ, ਜਦੋਂ ਕਿ ਇਸ ਵਾਰ 41 ਕਰੋੜ ਦੇ ਲਗਭਗ ਜਾਇਦਾਦ ਹਲਫੀਆ ਬਿਆਨ ਵਿੱਚ ਦਰਜ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਹਲਫੀਆ ਬਿਆਨ ਵਿੱਚ 2003 ਦਾ ਪ੍ਰੇਮ ਕੁਮਾਰ ਧੂਮਲ ਨਾਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸ਼ਿਮਲਾ ਵਿੱਚ ਚੱਲ ਰਹੇ ਕੇਸ ਦਾ ਖੁਲਾਸਾ ਵੀ ਕੀਤਾ ਹੈ।