ਕੋਪਾ ਅਮਰੀਕਾ ਫੁੱਟਬਾਲ ਦੇ ਫਾਈਨਲ ‘ਚ ਅਰਜਨਟੀਨਾ ਤੇ ਚਿਲੀ ਦੀ ਟੱਕਰ

ਕਨਸੈਪਸੀਅਨ, 1 ਜੁਲਾਈ – ਕੋਪਾ ਅਮਰੀਕਾ ਫੁੱਟਬਾਲ ਟੂਰਨਾਮੈਂਟ ਦੇ ਦੂਜੇ ਸੈਮੀ ਫਾਈਨਲ ਮੁਕਾਬਲੇ ਵਿੱਚ ਅਰਜਨਟੀਨਾ ਨੇ ਪੈਰਾਗੁਏ ਨੂੰ 6-1 ਗੋਲਾਂ ਦੇ ਫ਼ਰਕ ਨਾਲ ਹਰਾ ਫਾਈਨਲ ਵਿੱਚ ਥਾਂ ਬਣਾ ਲਈ ਹੈ। ਹੁਣ ਸ਼ਨਿਚਰਵਾਰ ਨੂੰ ਮੇਜ਼ਬਾਨ ਚਿਲੀ ਨਾਲ ਅਰਜਨਟੀਨਾ ਦਾ ਫਾਈਨਲ ਮੁਕਾਬਲਾ ਹੋਵੇਗਾ।