ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ 589 ਕੇਸ, ਪੁਲਿਸ ਵੱਲੋਂ ਲੌਕਡਾਊਨ ਉਲੰਘਣਾ ‘ਚ 3 ਲੋਕਾਂ ਗ੍ਰਿਫ਼ਤਾਰ

ਵੈਲਿੰਗਟਨ, 29 ਮਾਰਚ – ਡਾਇਰੈਕਟਰ ਜਨਰਲ ਆਫ਼ ਹੈਲਥ ਐਸ਼ਲੇ ਬਲੂਮਫੀਲਡ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਨਿਊਜ਼ੀਲੈਂਡ ‘ਚ ਕੋਰੋਨਾਵਾਇਰਸ ਦੇ ਅੱਜ 76 ਨਵੇਂ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਨੂੰ ਮਿਲਾ ਕੇ ਦੇਸ਼ ਵਿੱਚ ਗਿਣਤੀ 589 ਉੱਤੇ ਪਹੁੰਚ ਗਈ ਹੈ ਅਤੇ ਹਸਪਤਾਲ ਵਿੱਚ 12 ਲੋਕ ਹਨ, ਜਿਨ੍ਹਾਂ ਵਿਚੋਂ 3 ਨੂੰ ਛੇਤੀ ਹੀ ਛੁੱਟੀ ਮਿਲਣ ਦੀ ਉਮੀਦ ਹੈ ਪਰ 2 ਗੰਭੀਰ ਨਿਗਰਾਨੀ ਹੇਠ ਹਨ। ਜਦੋਂ ਕਿ 63 ਵਿਅਕਤੀ ਰਿਕਵਰ ਹੋਏ ਹਨ ਅਤੇ 1 ਦੀ ਮੌਤ ਹੋਈ ਹੈ।
ਉਨ੍ਹਾਂ ਕਿਹਾ ਕਿ 455 ਮਾਮਲਿਆਂ ਵਿਚੋਂ ਜਿੱਥੇ ਕੋਰੋਨਾਵਾਇਰਸ ਦੇ ਪ੍ਰਭਾਵ ਦਾ ਪਤਾ ਲਗਾ ਹੈ:
* 57% ਵਿਦੇਸ਼ੀ ਯਾਤਰਾ ਤੋਂ ਸਨ
* 15% ਜਾਂ ਤਾਂ ਵਿਦੇਸ਼ੀ ਯਾਤਰਾ ਅਤੇ ਜਾਂ ਨਜ਼ਦੀਕੀ ਸੰਪਰਕ ਦੇ ਸਨ
* 2% (10 ਕੇਸ) ਕਮਿਊਨਿਟੀ ਟਰਾਂਸਫ਼ਰ ਦੇ ਹਨ
ਦੋ ਪੁਲਿਸ ਅਧਿਕਾਰੀ ਹੁਣ ਪੁਸ਼ਟੀ ਕੀਤੇ ਮਾਮਲਿਆਂ ਵਿਚੋਂ ਹਨ, ਜਿਨ੍ਹਾਂ ਵਿੱਚ ਕੰਮ ਕਰਨ ਦੌਰਾਨ ਕੁੱਝ ਸਮਾਂ ਪਹਿਲਾਂ ਸੰਕਰਮਿਤ ਹੋਇਆ ਸੀ। ਪੁਲਿਸ ਕਮਿਸ਼ਨਰ ਮਾਈਕ ਬੁਸ਼ ਨੇ ਕਿਹਾ ਕਿ ਸਾਵਧਾਨੀ ਵਜੋਂ ਤਕਰੀਬਨ 380 ਪੁਲਿਸ ਸਟਾਫ਼ ਹੁਣ ਆਪਣੇ ਆਪ ਨੂੰ ਸੈਲਫ਼-ਆਈਸੋਲੇਸ਼ਨ ਕਰ ਰਿਹਾ ਹੈ।
ਪੁਲਿਸ ਨੇ ਲੌਕਡਾਊਨ ਨਿਯਮਾਂ ਦੀ ਲਗਾਤਾਰ ਉਲੰਘਣਾ ਕਰਨ ਲਈ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਕਿਉਂਕਿ ਪੁਲਿਸ ਵਿਭਾਗ ਨੇ ਜਨਤਕ ਤੌਰ ‘ਤੇ ਉਲੰਘਣਾ ਕਰਨ ਵਾਲਿਆਂ ਦੀ ਸ਼ਿਕਾਇਤ ਲਈ ਇਕ ਨਵਾਂ ਡੋਰ ਆਨਲਾਈਨ ਫਾਰਮ ਲਾਂਚ ਕੀਤਾ ਸੀ, ਜਿਸ ਉੱਪਰ ਲੌਕਡਾਊਨ ਉਲੰਘਣਾ ਦੀਆਂ 4200 ਰਿਪੋਰਟਾਂ ਆਇਆ। ਲੋਕਾਂ ਵੱਲੋਂ ਲੌਕਡਾਊਨ ਉਲੰਘਣਾ ਦੀਆਂ ਬਹੁ-ਗਿਣਤੀ ਵਿੱਚ ਮਿਲੀਆਂ ਸ਼ਿਕਾਇਤਾਂ ਨੇ ਨਵੇਂ ਪੁਲਿਸ ਰਿਪੋਰਟਿੰਗ ਸਾਈਟ ਨੂੰ ਕੱਲ੍ਹ ਸਿੱਧਾ ਲਾਈਵ ਹੋਣ ਦੇ 1 ਘੰਟੇ ਦੇ ਅੰਦਰ ਕਰੈਸ਼ ਕਰ ਦਿੱਤਾ।