ਕੋਰੋਨਾਵਾਇਰਸ ਦੇ ਕਰਕੇ ਵੀਜ਼ੇ ਵਧਾਉਣ ਦਾ ਐਲਾਨ

ਵੈਲਿੰਗਟਨ, 25 ਮਾਰਚ – ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕੋਰੋਨਾਵਾਇਰਸ ਕਰਕੇ ਦੇਸ਼ ਵਿੱਚ ਰਹਿ ਰਹੇ ਸਾਰੇ ਆਰਜ਼ੀ ਵੀਜ਼ਾ ਧਾਰਕਾਂ ਨੂੰ ਰਾਹਤ ਦੇਣ ਦਾ ਐਲਾਨ ਕੀਤਾ। ਨਿਊਜ਼ੀਲੈਂਡ ਇਮੀਗ੍ਰੇਸ਼ਨ ਵੱਲੋਂ ਨਵਾਂ ਫ਼ੈਸਲਾ 2 ਅਪ੍ਰੈਲ ਦਿਨ ਵੀਰਵਾਰ ਤੋਂ ਲਾਗੂ ਹੋ ਜਾਵੇਗਾ। ਹੁਣ ਉਹ ਲੋਕਾਂ ਜਿਨ੍ਹਾਂ ਕੋਲ ਆਰਜ਼ੀ ਵੀਜ਼ੇ ਯਾਨੀ ਵਰਕ, ਸਟੂਡੈਂਟ, ਇੰਟਰਮ ਜਾਂ ਲਿਮਟਿਡ, ਵਿਜ਼ਟਰ ਵੀਜ਼ੇ ਹਨ ਉਹ ਸਤੰਬਰ ਦੇ ਅਖੀਰ ਤੱਕ ਵਧਾ ਦਿੱਤੇ ਜਾਣਗੇ। ਪਰ ਜਿਨ੍ਹਾਂ ਲੋਕਾਂ ਦੇ ਵੀਜ਼ੇ 1 ਅਪ੍ਰੈਲ ਤੱਕ ਖ਼ਤਮ ਹੋ ਰਹੇ ਹਨ, ਉਨ੍ਹਾਂ ਨੂੰ ਆਨਲਾਈਨ ਨਵਾਂ ਵੀਜ਼ਾ ਅਪਲਾਈ ਕਰਨਾ ਪਵੇਗਾ, ਜਿਸ ਦੇ ਅਧਾਰ ‘ਤੇ ਨਿਊਜ਼ੀਲੈਂਡ ਇਮੀਗ੍ਰੇਸ਼ਨ ਵੱਲੋਂ ਇੰਟਰਮ ਵੀਜ਼ਾ ਜਾਰੀ ਕਰ ਦਿੱਤਾ ਜਾਵੇਗਾ।
ਇਮੀਗ੍ਰੇਸ਼ਨ ਵੱਲੋਂ ਜਾਰੀ ਬਿਆਨ ਮੁਤਾਬਿਕ ਇਨ੍ਹਾਂ ਸਾਰੇ ਵੀਜ਼ਿਆਂ ਨਾਲ ਸੰਬੰਧਿਤ ਲੋਕਾਂ ਨੂੰ ਈ-ਮੇਲ ਰਾਹੀ ਜਲਦੀ ਹੀ ਜਾਣਕਾਰੀ ਦਿੱਤੀ ਜਾਵੇਗੀ।