ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ 89 ਨਵੇਂ ਕੇਸ – ਕੁੱਲ ਗਿਣਤੀ ਹੁਣ 797 ਹੋਈ

ਵੈਲਿੰਗਟਨ, 2 ਅਪ੍ਰੈਲ –  ਡਾਇਰੈਕਟਰ ਜਨਰਲ ਆਫ਼ ਹੈਲਥ ਐਸ਼ਲੇ ਬਲੂਮਫੀਲਡ ਦਾ ਕਹਿਣਾ ਹੈ ਕਿ ਅੱਜ ਨਿਊਜ਼ੀਲੈਂਡ ਵਿੱਚ ਕੋਰੋਨਾਵਾਇਰਸ ਦੇ 89 ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਨ੍ਹਾਂ ਨਵੇਂ 89 ਨਵੇਂ ਕੇਸਾਂ ਵਿਚੋਂ 76 ਪੁਸ਼ਟੀ ਕੀਤੇ ਕੇਸਾਂ ਅਤੇ 13 ਸੰਭਾਵਿਤ ਕੇਸ ਹਨ। ਕੋਰੋਨਾਵਾਇਰਸ ਦੀ ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਨਿਊਜ਼ੀਲੈਂਡ ਵਿੱਚ ਕੁੱਲ 797 ਕੇਸਾਂ ‘ਤੇ ਪਹੁੰਚ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ 92ਵੇਂ ਵਿਅਕਤੀ ਰਿਕਵਰ ਹੋਏ ਹਨ, 13 ਲੋਕ ਹਸਪਤਾਲ ਵਿੱਚ ਹਨ ਅਤੇ 2 ਆਈਸੀਯੂ ਵਿੱਚ ਦਾਖ਼ਲ ਹਨ। ਦੇਸ਼ ਵਿਚਲੇ 797 ਕੇਸਾਂ ਵਿਚੋਂ 723 ਕੰਫ਼ਰਮ ਅਤੇ 74 ਪ੍ਰੋਬੈਬਲੀ ਕੇਸ ਹਨ। ਮੈਡੀਕਲ ਸਟੇਟਸ ਅਨੁਸਾਰ 705 ਐਕਟਿਵ ਅਤੇ 92 ਰਿਕਵਰ ਕੇਸ ਹਨ ਅਤੇ ਕੋਵਿਡ -19 ਨਾਲ 1 ਦੀ ਮੌਤ ਹੋਈ ਹੈ।
ਡਾਇਰੈਕਟਰ ਜਨਰਲ ਆਫ਼ ਹੈਲਥ ਐਸ਼ਲੇ ਬਲੂਮਫੀਲਡ ਨੇ ਦੱਸਿਆ ਕਿ 51% ਕੇਸਾਂ ਦਾ ਵਿਦੇਸ਼ੀ ਯਾਤਰਾ ਨਾਲ ਲਿੰਕ ਹੈ। ਜਦੋਂ ਕਿ ਸਿਰਫ਼ 1% ਕਮਿਊਨਿਟੀ ਟਰਾਂਸਮਿਸ਼ਨ ਦੇ ਹਨ ਪਰ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਗਿਣਤੀ ਵਧੇਗੀ। ਹਾਲੇ ਵੀ 17% ਮਾਮਲਿਆਂ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਵਿਚੋਂ ਕਈ ਲੋਕਾਂ ਦੇ ਕਮਿਊਨਿਟੀ ਟਰਾਂਸਮਿਸ਼ਨ ਹੋਣ ਦੀ ਉਮੀਦ ਹੈ।
ਕੱਲ੍ਹ ਇੱਥੇ 2563 ਟੈੱਸਟ ਕੀਤੇ ਗਏ, ਦੇਸ਼ ਵਿੱਚ ਜੋ ਹੁਣ ਤੱਕ ਕੁੱਲ 26,000 ਟੈੱਸਟ ਹੋਏ ਹਨ। ਬਲੂਮਫੀਲਡ ਨੇ ਕਿਹਾ ਕਿ ਇੱਕ ਦਿਨ ਵਿੱਚ 4000 ਤੋਂ ਵੱਧ ਟੈੱਸਟਾਂ ਦੀ ਪ੍ਰਕਿਰਿਆ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਨਿਊਜ਼ੀਲੈਂਡ ਵਿੱਚ 8 ਲੈਬਾਂ ਹਨ ਅਤੇ ਜਿਨ੍ਹਾਂ ਦੀ ਗਿਣਤੀ ਆਉਣ ਵਾਲੇ ਦਿਨਾਂ ਵਿੱਚ ਵੱਧ ਰਹੀ ਹੈ।
ਗੌਰਤਲਬ ਹੈ ਕਿ ਕੋਰੋਨਾਵਾਇਰਸ ਦੇ ਦੁਨੀਆ ਭਰ ਵਿੱਚ 9,32,605 ਮਾਮਲੇ, ਕੋਰੋਨਾ ਨਾਲ ਮੌਤਾਂ ਦੀ ਗਿਣਤੀ 46,808 ਅਤੇ ਰਿਕਵਰ ਹੋਏ 1,93,379 ਮਾਮਲੇ ਸਾਹਮਣੇ ਆਏ ਹਨ।