ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ ਲਗਾਤਾਰ 20ਵੇਂ ਦਿਨ ਕੋਈ ਵੀ ਕੇਸ ਨਹੀਂ

ਵੈਲਿੰਗਟਨ, 11 ਜੂਨ – ਨਿਊਜ਼ੀਲੈਂਡ ‘ਚ ਲਗਾਤਾਰ 20ਵੇਂ ਦਿਨ ਵੀ ਕੋਵਿਡ -19 ਦਾ ਕੋਈ ਵੀ ਨਵਾਂ ਕੇਸ ਨਹੀਂ ਆਇਆ ਹੈ। ਸਿਹਤ ਮੰਤਰਾਲੇ ਨੇ ਅੱਪਡੇਟ ਜਾਰੀ ਕਰਕੇ ਦੱਸਿਆ ਕਿ ਦੇਸ਼ ਇਸ ਵੇਲੇ ਕੋਰੋਨਾ ਮੁਕਤ ਹੈ ਅਤੇ ਤੀਜੇ ਦਿਨ ਅਲਰਟ ਲੈਵਲ 1 ਦੀਆਂ ਪਾਬੰਦੀਆਂ ਉੱਤੇ ਚੱਲ ਰਿਹਾ ਹੈ।
ਨਿਊਜ਼ੀਲੈਂਡ ਦੇ ਕੰਨਫ਼ਰਮ ਅਤੇ ਪ੍ਰੋਵੈਬਲੀ ਕੋਵਿਡ -19 ਕੇਸਾਂ ਦੀ ਕੁੱਲ ਗਿਣਤੀ 1504 ਹੀ ਹੈ। ਜਿਨ੍ਹਾਂ ਵਿੱਚ 1,153 ਕੰਨਫ਼ਰਮ ਕੀਤੇ ਅਤੇ 351 ਪ੍ਰੋਵੈਬਲੀ ਕੇਸ ਹਨ। ਦੇਸ਼ ਵਿੱਚ ਐਕਟਿਵ ਕੇਸ ਦੀ ਗਿਣਤੀ ਜ਼ੀਰੋ (0) ਹੈ, ਕੋਵਿਡ -19 ਤੋਂ 1,482 ਲੋਕੀ ਰਿਕਵਰ ਹੋਏ ਹਨ। ਨਿਊਜ਼ੀਲੈਂਡ ਵਿੱਚ ਕੋਈ ਵੀ ਮਰੀਜ਼ ਕੋਵਿਡ -19 ਦੇ ਨਾਲ ਹਸਪਤਾਲ ਵਿੱਚ ਨਹੀਂ ਹੈ ਅਤੇ ਰਿਪੋਰਟ ਕਰਨ ਲਈ ਕੋਈ ਵਾਧੂ ਮੌਤਾਂ ਨਹੀਂ ਹੈ, ਮੌਤਾਂ ਦੀ ਗਿਣਤੀ 22 ਹੀ ਹੈ। ਮਹੱਤਵਪੂਰਣ 9 ਕਲੱਸਟਰ ਬੰਦ ਹੋ ਗਏ ਹਨ। ਦੇਸ਼ ਭਰ ‘ਚ ਕੱਲ੍ਹ 3,350 ਟੈੱਸਟ ਕੀਤੇ ਗਏ, ਜਿਨ੍ਹਾਂ ਨੂੰ ਕੁੱਲ ਮਿਲਾ ਕੇ 301,882 ਟੈੱਸਟਾਂ ਦੀ ਗਿਣਤੀ ਇੱਕ ਮਹੱਤਵਪੂਰਣ ਮੀਲ ਪੱਥਰ ‘ਤੇ ਪਹੁੰਚ ਗਈ ਹੈ, ਜੋ ਆਬਾਦੀ ਦਾ 6% ਰਿਹਾ ਹੈ।
ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਟੈਸਟਿੰਗ ਪ੍ਰਤੀਕ੍ਰਿਆ ਦੇ ਮਹੱਤਵਪੂਰਣ ਹਿੱਸੇ ਵਜੋਂ ਜਾਰੀ ਰਹੇਗੀ। ਐਨ ਜ਼ੈੱਡ ਕੋਵਿਡ ਟ੍ਰੇਸਰ ਐਪ ਨੂੰ 5,000 ਤੋਂ ਵੱਧ ਲੋਕਾਂ ਨੇ ਡਾਊਨਲੋਡ ਕੀਤਾ ਅਤੇ ਹੁਣ ਤੱਕ ਰਿਕਾਰਡ 546,000 ਰਜਿਸਟਰੇਸ਼ਨ ਦਰਜ ਕੀਤੀਆਂ ਗਈਆਂ ਹਨ। ਜਦੋਂ ਕਿ ਇਸ ਦੌਰਾਨ 45,100 ਕਾਰੋਬਾਰਾਂ ਨੇ QR ਕੋਡ ਦੇ ਨਾਲ ਪੋਸਟਰ ਤਿਆਰ ਕੀਤੇ ਹਨ ਅਤੇ ਲੋਕਾਂ ਨੇ 857,060 ਵਾਰ ਕਾਰੋਬਾਰਾਂ ਵਿੱਚ ਸਕੈਨ ਕੀਤਾ ਹੈ।
ਮੰਗਲਵਾਰ ਨੂੰ ਦੇਸ਼ 1 ਦੇ ਲੈਵਲ ‘ਤੇ ਜਾਣ ਦੇ ਬਾਵਜੂਦ, ਜਿਸ ਨਾਲ ਇਕੱਠ ਕਰਨ ‘ਤੇ ਪਾਬੰਦੀ ਹਟਾ ਦਿੱਤੀ ਗਈ ਹੈ, ਪਰ ਇਸ ਦੇ ਬਾਵਜੂਦ ਇਨਰ ਸਿਟੀ ਆਕਲੈਂਡ ਦੇ ਕਾਰੋਬਾਰਾਂ ਨਾ ਸੰਘਰਸ਼ ਜਾਰੀ ਹੈ। ਲੋਕ ਸਿਟੀ ਸੈਂਟਰ ਵਿੱਚ ਪਰਤਣ ‘ਚ ਹੌਲੀ ਹੋ ਗਏ ਹਨ ਜਿੱਥੇ ਰਿਟੇਲ ਖ਼ਰੀਦਦਾਰੀ ਅਜੇ ਵੀ 40% ਘੱਟ ਹੈ। ਇਹ ਦਾ ਸ਼ੱਕ ਹੈ ਕਿ ਇਹ ਸੈਲਾਨੀਆਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਘਾਟ ਕਾਰਣ ਹੈ ਅਤੇ ਇਸ ਤੱਥ ਦਾ ਪਤਾ ਇੱਥੋਂ ਵੀ ਲੱਗਦਾ ਹੈ ਕਿ ਬਹੁਤ ਸਾਰੇ ਲੋਕ ਅਜੇ ਵੀ ਘਰਾਂ ਤੋਂ ਕੰਮ ਕਰਦੇ ਦਿਖਾਈ ਦਿੰਦੇ ਹਨ।
ਐਨਜ਼ੈੱਡਟੀਏ (NZTA) ਦਾ ਕਹਿਣਾ ਹੈ ਕਿ ਟ੍ਰੈਫਿਕ ਦਾ ਪੱਧਰ 85% ਦੇ ਕਰੀਬ ਵਾਪਸ ਆ ਗਿਆ ਹੈ ਜੋ ਕਿ ਉਹ ਪਹਿਲਾਂ ਤੋਂ ਬੰਦ ਸਨ, ਜਦੋਂ ਕਿ ਆਕਲੈਂਡ ਟ੍ਰਾਂਸਪੋਰਟ ਦਾ ਕਹਿਣਾ ਹੈ ਕਿ ਜਨਤਕ ਆਵਾਜਾਈ ਦੀ ਸਰਪ੍ਰਸਤੀ 60% ਘੱਟ ਹੈ।