ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ ਅੱਜ 1 ਹੋਰ ਨਵਾਂ ਕੇਸ ਸਾਹਮਣੇ ਆਇਆ

ਆਕਲੈਂਡ, 21 ਜੁਲਾਈ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ਵਿੱਚ ਕੋਵਿਡ-19 ਦਾ ਅੱਜ 1 ਹੋਰ ਨਵਾਂ ਕੇਸ ਸਾਹਮਣੇ ਆਇਆ ਹੈ। ਇਹ ਨਵਾਂ ਕੇਸ ਇੱਕ 30 ਸਾਲਾਂ ਦੀ ਮਹਿਲਾ ਦਾ ਹੈ ਜੋ ਲੰਡਨ ਤੋਂ ਦੋਹਾ ਅਤੇ ਸਿਡਨੀ ਦੇ ਰਸਤੇ ਨਿਊਜ਼ੀਲੈਂਡ ਪਹੁੰਚੀ ਸੀ ਤੇ ਤੀਜੇ ਦਿਨ ਦੇ ਟੈੱਸਟ ਵਿੱਚ ਪਾਜ਼ਟਿਵ ਆਇਆ ਹੈ। ਉਸ ਨੂੰ ਆਕਲੈਂਡ ਦੇ ਜੈੱਟ ਪਾਰਕ ਹੋਟਲ ਵਿਖੇ ਤਬਦੀਲ ਕਰ ਦਿੱਤਾ ਹੈ ਜਿੱਥੇ ਹੋਰ ਕੋਵਿਡ-19 ਦੇ ਪਾਜ਼ਟਿਵ ਮਰੀਜ਼ ਕੁਆਰੰਟੀਨ ਸਹੂਲਤਾਂ ਵਿੱਚ ਹਨ।
ਡਾਇਰੈਕਟਰ ਜਨਰਲ ਆਫ਼ ਹੈਲਥ ਡਾ. ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਐਕਟਿਵ ਕੇਸਾਂ ਦੀ ਗਿਣਤੀ 27 ਹੋ ਗਈ ਹੈ ਅਤੇ ਕੋਈ ਵੀ ਵਿਅਕਤੀ ਹਸਪਤਾਲ ਵਿੱਚ ਨਹੀਂ ਹੈ। ਨਿਊਜ਼ੀਲੈਂਡ ਵਿੱਚ ਕਮਿਊਨਿਟੀ ਟਰਾਂਸਮਿਸ਼ਨ ਦੇ ਆਖ਼ਰੀ ਕੇਸ ਨੂੰ 81 ਦਿਨ ਹੋ ਗਏ ਹਨ। ਕੋਵਿਡ -19 ਦਾ ਕਮਿਊਨਿਟੀ ‘ਚ ਫੈਲਣ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਕੱਲ੍ਹ 1000 ਤੋਂ ਵੱਧ ਟੈੱਸਟ ਕੀਤੇ ਗਏ ਹਨ।
ਸਿਹਤ ਮੰਤਰੀ ਕ੍ਰਿਸ ਹਿਪਕਿਨਸ ਅਤੇ ਬਲੂਮਫੀਲਡ ਦੋਵਾਂ ਨੇ ਹੋਰ ਕੀਵੀਆਂ ਨੂੰ ਟੈਸਟਿੰਗ ਕਰਨ ਲਈ ਉਤਸ਼ਾਹਿਤ ਕੀਤਾ। ਬਲੂਮਫੀਲਡ ਨੇ ਕਿਹਾ ਕਿ ਅਸੀਂ ਕਿਸੇ ਵੀ ਚੀਜ਼ ਦੀ ਜਾਂਚ ਨਹੀਂ ਕਰ ਰਹੇ, ਇਹ ਬਿਲਕੁਲ ਜ਼ਰੂਰੀ ਸੀ ਕਿ ਕਮਿਊਨਿਟੀ ਟੈਸਟਿੰਗ ਕੀਤੀ ਜਾਵੇ। ਸਿਹਤ ਮੰਤਰੀ ਹਿਪਕਿਨਸ ਨੇ ਕਿਹਾ ਕਿ ਟੈਸਟਿੰਗ ਕੋਵਿਡ-19 ਪ੍ਰਤੀਕ੍ਰਿਆ ਦਾ ਇੱਕ ਅਸਲ ਮਹੱਤਵਪੂਰਣ ਹਿੱਸਾ ਸੀ ਅਤੇ ਲੋਕਾਂ ਨੂੰ ਆਪਣਾ ਹਿੱਸਾ ਕਰਨ ਦੀ ਜ਼ਰੂਰਤ ਸੀ, ਜੇ ਉਹ ਠੀਕ ਨਹੀਂ ਹਨ ਤਾਂ ਟੈੱਸਟ ਕਰਵਾਉਣਾ ਸ਼ਾਮਲ ਹੈ।
ਸਿਹਤ ਮੰਤਰੀ ਕ੍ਰਿਸ ਹਿਪਕਿਨਸ ਨੇ ਫਾਰਮੇਕ, ਸੰਪਰਕ ਟਰੇਸਿੰਗ, ਦਵਾਈਆਂ ਅਤੇ ਟੀਕਿਆਂ ਦੇ ਲਈ ਨਵੇਂ ਫ਼ੰਡ ਦੇਣ ਦਾ ਵੀ ਐਲਾਨ ਕੀਤੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਸਿਹਤ ਸੇਵਾਵਾਂ ਦੇ ਲਈ 302 ਮਿਲੀਅਨ ਡਾਲਰ ਹੋਰ ਪਾ ਰਹੀ ਹੈ, ਕਿਉਂਕਿ ਵਾਇਰਸ ਹੁਣ ਪਹਿਲਾਂ ਨਾਲੋਂ ਤੇਜ਼ੀ ਨਾਲ ਫੈਲ ਰਿਹਾ ਹੈ।
ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਕੁੱਲ ਮਿਲਾ ਕੇ 1555 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਹਨ। ਜਿਨ੍ਹਾਂ ਵਿੱਚੋਂ 1,205 ਕੰਨਫ਼ਰਮ ਤੇ 350 ਪ੍ਰੋਵੈਬਲੀ ਕੇਸ ਹਨ। ਕੋਰੋਨਾਵਾਇਰਸ ਤੋਂ ਹੁਣ ਤੱਕ 1506 ਰਿਕਵਰ ਹੋਏ ਹਨ। ਦੇਸ਼ ਵਿੱਚ ਕੋਵਿਡ -19 ਦੇ ਨਵੇਂ ਐਕਟਿਵ ਕੇਸਾਂ ਦੀ ਕੁੱਲ ਗਿਣਤੀ 27 ਹੋ ਗਈ ਹੈ ਅਤੇ ਸਾਰੇ ਹੀ ਮੈਨੇਜਡ ਆਈਸੋਲੇਸ਼ਨ ਤੇ ਕੁਆਰੰਟੀਨ ਸਹੂਲਤਾਂ ਵਿੱਚ ਹਨ। ਨਿਊਜ਼ੀਲੈਂਡ ਵਿੱਚ ਕੋਈ ਵੀ ਵਿਅਕਤੀ ਕੋਵਿਡ -19 ਨਾਲ ਹਸਪਤਾਲ ਵਿੱਚ ਦਾਖ਼ਲ ਨਹੀਂ ਹੈ। ਮੌਤਾਂ ਦੀ ਗਿਣਤੀ 22 ਹੀ ਹੈ।