ਗੁਰਦੁਆਰਾ ਸਾਹਿਬ ਟਾਕਾਨੀਨੀ ਤੇ ਸੁਪਰੀਮ ਸਿੱਖ ਸੋਸਾਇਟੀ ਦਾ ਸਨਮਾਨ

ਆਕਲੈਂਡ, 28 ਜੁਲਾਈ – ਕੋਰੋਨਾ ਮਹਾਂਮਾਰੀ ਦੇ ਚੱਲਦੀਆਂ ਦੇਸ਼ ਵਿੱਚ ਲੱਗੇ ਲੌਕਡਾਉਨ ਦੌਰਾਨ ਨਿਭਾਈ ਭਾਈਚਾਰੇ ਦੀ ਸੇਵਾ ਦੇ ਬਦਲੇ 25 ਜੁਲਾਈ ਨੂੰ ਪਾਪਾਕੁਰਾ ਦੀ ਆਰਐੱਸਏ ਬਿਲਡਿੰਗ ਵਿੱਚ ਮਾਓਰੀ, ਸਮੋਆ, ਟੌਂਗਣ ਤੇ ਹੋਰ ਭਾਈਚਾਰੇ ਵੱਲੋਂ ਸਾਂਝੇ ਤੌਰ ‘ਤੇ ਗੁਰਦੁਆਰਾ ਸਾਹਿਬ ਟਾਕਾਨੀਨੀ ਤੇ ਸੁਪਰੀਮ ਸਿੱਖ ਸੋਸਾਇਟੀ ਨੂੰ ‘ਚੈਂਪੀਅਨ 2020’ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਸਨਮਾਨ ਮੌਕੇ ਗੁਰਦੁਆਰਾ ਸਾਹਿਬ ਵੱਲੋਂ ਸਕੱਤਰ ਰਜਿੰਦਰ ਸਿੰਘ ਜਿੰਦੀ, ਚੇਅਰਮੈਨ ਕਮਲਜੀਤ ਸਿੰਘ ਬੈਨੀਪਾਲ, ਦਲਜੀਤ ਸਿੰਘ ਅਤੇ ਸਾਬਕਾ ਪ੍ਰਧਾਨ ਹਰਮੇਲ ਸਿੰਘ ਸਾਧੜਾ ਹਾਜ਼ਰ ਸਨ।