ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ 6 ਹੋਰ ਨਵੇਂ ਕੇਸ, 4 ਕਮਿਊਨਿਟੀ ਤੇ 2 ਕੇਸ ਮੈਨੇਜਡ ਆਈਸੋਲੇਸ਼ਨ ‘ਚੋਂ

ਵੈਲਿੰਗਟਨ, 8 ਸਤੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਅੱਜ 6 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 2 ਕੇਸ ਮੈਨੇਜਡ ਆਈਸੋਲੇਸ਼ਨ ਦੇ ਹਨ ਅਤੇ 4 ਕੇਸ ਕਮਿਊਨਿਟੀ ਕਲੱਸਟਰ ਵਿੱਚੋਂ ਹਨ ਅਤੇ ਮਾਊਂਟ ਰੋਸਕਿਲ ਈਵੈਂਜੈਲੀਕਲ ਫੈਲੋਸ਼ਿਪ ਚਰਚ ‘ਮਿੰਨੀ-ਕਲੱਸਟਰ’ ਨਾਲ ਜੁੜੇ ਹੋਏ ਹਨ।
2 ਕੇਸ ਮੈਨੇਜਡ ਆਈਸੋਲੇਸ਼ਨ ਦੇ ਹਨ, ਜਿਨ੍ਹਾਂ ਵਿੱਚੋਂ ਇੱਕ 20 ਸਾਲਾਂ ਦਾ ਵਿਅਕਤੀ ਹੈ ਜੋ 3 ਸਤੰਬਰ ਨੂੰ ਫਿਲੀਪੀਨਜ਼ ਤੋਂ ਨਿਊਜ਼ੀਲੈਂਡ ਆਇਆ ਅਤੇ ਉਹ ਤੀਜੇ ਦਿਨ ਦੇ ਟੈੱਸਟ ‘ਚ ਪਾਜ਼ੇਟਿਵ ਰਿਹਾ, ਦੂਜਾ ਕੇਸ ਨੌਜਵਾਨ ਮਹਿਲਾ ਦਾ ਹੈ ਜੋ ਕਿ ਫਿਲੀਪੀਨਜ਼ ਤੋਂ ਉਸੇ 3 ਸਤੰਬਰ ਵਾਲੀ ਉਡਾਣ ਰਾਹੀ ਨਿਊਜ਼ੀਲੈਂਡ ਪਹੁੰਚੀ ਸੀ ਅਤੇ ਤੀਜੇ ਦਿਨ ਦੇ ਟੈੱਸਟ ‘ਚ ਪਾਜ਼ੇਟਿਵ ਆਈ।
ਕਮਿਊਨਿਟੀ ਵਿਚਲੇ 4 ਨਵੇਂ ਕੇਸ ਆਕਲੈਂਡ ਅਗਸਤ ਕਲੱਸਟਰ ਦੇ ਮਾਊਂਟ ਰੋਸਕਿਲ ਈਵੈਂਜੈਲੀਕਲ ਫੈਲੋਸ਼ਿਪ ਚਰਚ ‘ਮਿੰਨੀ-ਕਲੱਸਟਰ’ ਨਾਲ ਜੁੜੇ ਹੋਏ ਹਨ। ਆਕਲੈਂਡ ਰਿਜਨਲ ਪਬਲਿਕ ਹੈਲਥ ਸਰਗਰਮੀ ਨਾਲ ਉਨ੍ਹਾਂ ਦੇ ਸੰਪਰਕਾਂ ਦਾ ਪਤਾ ਲਗਾ ਰਹੀ ਹੈ ਅਤੇ ਟੈੱਸਟ ਕਰ ਰਹੀ ਹੈ।
ਦੇਸ਼ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 123 ਹੋ ਗਈ ਹੈ। ਜਿਨ੍ਹਾਂ ਵਿੱਚ 80 ਕੇਸ ਕਮਿਊਨਿਟੀ ਦੇ ਹਨ, ਜਦੋਂ ਕਿ 43 ਕੇਸ ਵਿਦੇਸ਼ਾਂ ਤੋਂ ਵਾਪਸ ਪਰਤਿਆਂ ਦੇ ਹਨ। ਦੇਸ਼ ਵਿੱਚ ਅੱਜ ਕੋਵਿਡ -19 ਤੋਂ 1 ਵਿਅਕਤੀ ਰਿਕਵਰ ਹੋਏ ਹਨ। ਕੱਲ੍ਹ ਲੈਬ ਵੱਲੋਂ ਲਗਭਗ 4,500 ਤੋਂ ਵੱਧ ਟੈੱਸਟ ਕੀਤੇ ਗਏ, ਜਿਸ ਨਾਲ ਦੇਸ਼ ਵਿੱਚ ਹੁਣ ਤੱਕ ਕੁੱਲ 823,145 ਟੈੱਸਟ ਪੂਰੇ ਹੋ ਗਏ ਹਨ।
ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 1782 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਹਨ। ਜਿਨ੍ਹਾਂ ਵਿੱਚੋਂ 1,431 ਕੰਨਫ਼ਰਮ ਤੇ 351 ਪ੍ਰੋਵੈਬਲੀ ਕੇਸ ਹੀ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 1635 ਹੈ, ਦੇਸ਼ ਵਿੱਚ ਕੋਵਿਡ -19 ਤੋਂ 1 ਹੋਰ ਵਿਅਕਤੀ ਰਿਕਵਰ ਹੋਏ ਹਨ। ਦੇਸ਼ ਵਿੱਚ ਕੋਵਿਡ -19 ਦੇ ਨਵੇਂ ਐਕਟਿਵ ਕੇਸਾਂ ‘ਚ ਕੰਨਫ਼ਰਮ ਤੇ ਪ੍ਰੋਵੈਬਲੀ ਕੇਸਾਂ ਦੀ ਕੁੱਲ ਗਿਣਤੀ ਹੁਣ 123 ਹੋ ਗਈ ਹੈ। ਨਿਊਜ਼ੀਲੈਂਡ ਵਿੱਚ 4 ਵਿਅਕਤੀ ਕੋਵਿਡ -19 ਨਾਲ ਹਸਪਤਾਲ ਵਿੱਚ ਹਨ, ਜਿਨ੍ਹਾਂ ਵਿੱਚੋਂ 2 ਗੰਭੀਰ ਦੇਖਭਾਲ (ICU) ਵਿੱਚ ਹਨ। ਦੇਸ਼ ‘ਚ ਮੌਤਾਂ ਦੀ ਗਿਣਤੀ 24 ਹੋ ਗਈ ਹੈ।