ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ 7 ਹੋਰ ਨਵੇਂ ਕੇਸ ਆਕਲੈਂਡ ਕਮਿਊਨਿਟੀ ਕਲੱਸਟਰ ਦੇ ਸਾਹਮਣੇ ਆਏ

ਵੈਲਿੰਗਟਨ, 25 ਅਗਸਤ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ 7 ਹੋਰ ਨਵੇਂ ਕੇਸ ਸਾਹਮਣੇ ਆਏ ਹਨ, ਇਹ ਸਾਰੇ ਆਕਲੈਂਡ ਕਮਿਊਨਿਟੀ ਕਲੱਸਟਰ ਨਾਲ ਵਿੱਚ ਸੰਬੰਧਿਤ ਹਨ।
ਸਿਹਤ ਮੰਤਰੀ ਕ੍ਰਿਸ ਹਿਪਕਿਨਸ ਅਤੇ ਸਿਹਤ ਦੇ ਡਾਇਰੈਕਟਰ ਜਨਰਲ ਐਸ਼ਲੇ ਬਲੂਮਫੀਲਡ ਨੇ ਇਹ ਜਾਣਕਾਰੀ ਦੁਪਹਿਰ 1.00 ਵਜੇ ਰੋਜ਼ਾਨਾ ਅੱਪਡੇਟ ਸਮੇਂ ਦਿੱਤੀ। ਬਲੂਮਫੀਲਡ ਨੇ ਕਿਹਾ ਕਿ ਨਵੇਂ ਕੇਸਾਂ ਵਿੱਚੋਂ 2 ਕੇਸ ਚਰਚਾਂ ਨਾਲ ਜੁੜੇ ਹੋਏ ਹਨ ਅਤੇ 2 ਕੇਸ ਘਰੇਲੂ ਸੰਪਰਕ ਦੇ ਹਨ। ਦੇਸ਼ ਵਿੱਚ ਹੁਣ 129 ਐਕਟਿਵ ਕੇਸ ਹਨ, ਜਿਨ੍ਹਾਂ ਵਿਚੋਂ 19 ਮੈਨੇਜਡ ਆਈਸੋਲੇਸ਼ਨ ਜਾਂ ਕੁਆਰੰਟੀਨ ਸਹੂਲਤਾਂ ਵਿੱਚ ਹਨ। ਦੇਸ਼ ‘ਚ ਕੁੱਲ ਕੰਨਫ਼ਰਮ ਕੇਸਾਂ ਦੀ ਗਿਣਤੀ 1,339 ਹੈ।
ਕਲੱਸਟਰ ਦੇ ਨਾਲ ਜੁੜੇ 160 ਵਿਅਕਤੀਆਂ ਰਿਹਾਇਸ਼ ਸਹੂਲਤਾਂ ਵਿੱਚ ਹਨ ਅਤੇ ਨੇੜਲੇ ਸੰਪਰਕ ‘ਚ ਆਉਣ ਵਾਲੇ 2390 ਵਿੱਚੋਂ 2446 ਨਾਲ ਸੰਪਰਕ ਕੀਤੇ ਗਏ ਹਨ। 8 ਲੋਕ ਹਸਪਤਾਲ ਵਿੱਚ ਹਨ ਅਤੇ 3 ਗੰਭੀਰ ਦੇਖਭਾਲ (ICU) ਵਿੱਚ ਹਨ, ਇਨ੍ਹਾਂ ਵਿੱਚ ਇੱਕ ਸ਼ਾਮਲ ਹੈ ਜਿਸ ਦੀ ਅਜੇ ਤਫ਼ਤੀਸ਼ ਚੱਲ ਰਹੀ ਹੈ। ਕੱਲ੍ਹ 4434 ਟੈੱਸਟ ਪੂਰੇ ਕੀਤੇ ਗਏ। ਦੇਸ਼ ਵਿੱਚ ਹੁਣ ਕੁੱਲ ਟੈੱਸਟਾਂ ਦੀ ਗਿਣਤੀ 701,504 ਹੋ ਗਈ ਹੈ।
ਸਿਹਤ ਮੰਤਰੀ ਕ੍ਰਿਸ ਹਿਪਕਿਨਸ ਨੇ ਕਿਹਾ ਕਿ ਉਹ 27 ਅਗਸਤ ਦਿਨ ਵੀਰਵਾਰ ਨੂੰ ਜਨਤਕ ਟ੍ਰਾਂਸਪੋਰਟ ‘ਚ ਮਾਸਕ ਪਹਿਨਣ ਦੇ ਨਿਯਮ ਤੈਅ ਕਰੇਗਾ। ਹਾਲਾਂਕਿ ਦੇਸ਼ ਅਲਰਟ ਲੈਵਲ 2 ਅਤੇ ਹਾਈ ਲੈਵਲ ‘ਤੇ ਹੈ, ਸਰਕਾਰ ਬੱਸਾਂ, ਹਵਾਈ ਜਹਾਜ਼ਾਂ, ਰੇਲ ਗੱਡੀਆਂ, ਫੇਅਰੀਂ ਅਤੇ ਇੱਥੋਂ ਤੱਕ ਕਿ ਊਬਰ ਲਈ ਯਾਤਰਾ ਕਰਨ ਵਾਲੇ ਲੋਕਾਂ ਨੂੰ ਚਿਹਰੇ ਦੇ ਮਾਸਕ ਪਹਿਨਣਾ ਲਾਜ਼ਮੀ ਕਰ ਰਹੀ ਹੈ, ਜਿਸ ਦਾ ਪ੍ਰਧਾਨ ਮੰਤਰੀ ਨੇ ਕੱਲ੍ਹ ਐਲਾਨ ਕੀਤਾ ਸੀ। ਇਹ ਕਦਮ ਉਦੋਂ ਆਇਆ ਜਦੋਂ ਕਈ ਲੋਕ ਇੱਕ ਬੱਸ ਯਾਤਰਾ ਤੋਂ ਬਿਮਾਰ ਹੋਏ ਸਨ ਅਤੇ ਨਵੀਂ ਖੋਜ ਚਿਹਰੇ ਨੂੰ ਮਾਸਕ ਨਾਲ ਢੱਕਣ ਵਾਲੇ ਲੋਕਾਂ ਦੇ ਫ਼ਾਇਦਿਆਂ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਆਰਡਰਨ ਨੇ ਆਕਲੈਂਡ ਵਾਲਿਆਂ ਨੂੰ ਫੇਸ ਮਾਸਕ ਪਹਿਨਣ ਦੀ ਵੀ ਅਪੀਲ ਕੀਤੀ ਜਦੋਂ ਉਹ ਜਨਤਕ ਤੌਰ ‘ਤੇ ਬਾਹਰ ਰਹਿੰਦੇ ਹਨ ਕਿਉਂਕਿ ਉਹ ਲਗਭਗ ਦੋ ਹਫ਼ਤੇ ਪਹਿਲਾਂ ਆਕਲੈਂਡ ਸ਼ਹਿਰ ਲੈਵਲ 3 ਵਿੱਚ ਚਲਾ ਗਿਆ ਸੀ।
ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਕੁੱਲ ਮਿਲਾ ਕੇ 1690 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਹੀ ਹਨ। ਜਿਨ੍ਹਾਂ ਵਿੱਚੋਂ 1,339 ਕੰਨਫ਼ਰਮ ਤੇ 351 ਪ੍ਰੋਵੈਬਲੀ ਕੇਸ ਹੀ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ ਵੱਧ ਕੇ 1539 ਹੀ ਹੈ, ਕਿਉਂਕਿ 1 ਕੇਸ ਰਿਕਵਰ ਹੋਇਆ ਹੈ। ਦੇਸ਼ ਵਿੱਚ ਕੋਵਿਡ -19 ਦੇ ਨਵੇਂ ਐਕਟਿਵ ਕੇਸਾਂ ‘ਚ ਕੰਨਫ਼ਰਮ ਤੇ ਪ੍ਰੋਵੈਬਲੀ ਕੇਸਾਂ ਦੀ ਕੁੱਲ ਗਿਣਤੀ ਹੁਣ 129 ਹੋ ਗਈ ਹੈ। ਨਿਊਜ਼ੀਲੈਂਡ ਵਿੱਚ 8 ਵਿਅਕਤੀ ਕੋਵਿਡ -19 ਨਾਲ ਹਸਪਤਾਲ ਵਿੱਚ ਹਨ, ਜਿਨ੍ਹਾਂ ਵਿੱਚੋਂ 3 ਗੰਭੀਰ ਦੇਖਭਾਲ (ICU) ਵਿੱਚ ਹਨ। ਦੇਸ਼ ‘ਚ ਮੌਤਾਂ ਦੀ ਗਿਣਤੀ 22 ਹੀ ਹੈ।