ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ ਅੱਜ 5 ਨਵੇਂ ਕੇਸ ਆਏ

ਵੈਲਿੰਗਟਨ, 3 ਨਵੰਬਰ (ਕੂਕ ਪੰਜਾਬੀ ਸਮਾਚਾਰ) – ਕੋਵਿਡ -19 ਦੇ ਨਿਊਜ਼ੀਲੈਂਡ ‘ਚ ਅੱਜ 5 ਨਵੇਂ ਕੇਸ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਨੇ ਕਿਹਾ ਕਿ ਕੋਵਿਡ -19 ਦੇ ਅੱਜ ਰਿਪੋਰਟ ਕਰਨ ਲਈ 5 ਨਵੇਂ ਕੇਸ ਹਨ। ਇਨ੍ਹਾਂ ਵਿੱਚੋਂ 4 ਮੈਨੇਜਡ ਆਈਸੋਲੇਸ਼ਨ ਸਹੂਲਤਾਂ ਦੇ ਹਨ ਅਤੇ 1 ਕਮਿਊਨਿਟੀ ਕੇਸ ਵੀ ਮੈਨੇਜਡ ਆਈਸੋਲੇਸ਼ਨ ਨਾਲ ਸੰਬੰਧਿਤ ਹੈ ਜਿਸ ਦੀ ਅਸੀਂ ਪਿਛਲੀ ਰਾਤ ਨੂੰ ਪਹਿਲੀ ਵਾਰ ਰਿਪੋਰਟ ਕੀਤੀ ਸੀ ਅਤੇ ਜਿਸ ਨੂੰ ਅੱਜ ਰਸਮੀ ਤੌਰ ‘ਤੇ ਸ਼ਾਮਲ ਕੀਤਾ ਜਾ ਰਿਹਾ ਹੈ।
ਕਮਿਊਨਿਟੀ ਦਾ ਇਹ ਕੇਸ ਸੁਦੀਮਾ ਕ੍ਰਾਈਸਟਚਰਚ ਹਵਾਈ ਅੱਡੇ ਦੀ ਮੈਨੇਜਡ ਆਈਸੋਲੇਸ਼ਨ ਸਹੂਲਤ ਵਿਚ ਕੰਮ ਕਰ ਰਹੀ ਸਿਹਤ ਟੀਮ ਦਾ ਇੱਕ ਮੈਂਬਰ ਹੈ ਜਿੱਥੇ ਇੰਟਰਨੈਸ਼ਨਲ ਮੈਰੀਨਰ ਮੈਨੇਜਡ ਆਈਸੋਲੇਸ਼ਨ ਅਤੇ ਕੁਆਰੰਟੀਨ ਕੀਤੇ ਗਏ ਹਨ। ਇਨ੍ਹਾਂ ਸੁਵਿਧਾ ਵਿੱਚ ਸਟਾਫ਼ ਲਈ ਰੁਟੀਨ ਦੇ ਟੈੱਸਟ ਦੇ ਹਿੱਸੇ ਵਜੋਂ ਵਿਅਕਤੀਗਤ ਤੌਰ ‘ਤੇ ਟੈੱਸਟ ਕੀਤਾ ਗਿਆ ਅਤੇ 29 ਅਕਤੂਬਰ ਦਿਨ ਵੀਰਵਾਰ ਨੂੰ ਇੱਕ ਨਕਾਰਾਤਮਿਕ ਟੈੱਸਟ ਆਇਆ। ਜਦੋਂ ਕਿ ਸ਼ਨੀਵਾਰ ਨੂੰ ਉਨ੍ਹਾਂ ਨੇ ਲੱਛਣਾਂ ਦਾ ਵਿਕਾਸ ਕੀਤਾ ਅਤੇ ਐਤਵਾਰ ਨੂੰ ਹੋਰ ਜਾਂਚ ਦੀ ਮੰਗ ਕੀਤੀ, ਤਾਂ ਕੱਲ੍ਹ ਪਾਜ਼ੇਟਿਵ ਨਤੀਜਾ ਮਿਲਿਆ। ਇਹ ਵਿਅਕਤੀ ਹੁਣ ਕੁਆਰੰਟੀਨ ਵਿੱਚ ਹੈ।
ਸਿਹਤ ਮੰਤਰਾਲੇ ਨੇ ਕਿਹਾ 4 ਨਵੇਂ ਕੇਸ ਆਕਲੈਂਡ ਦੀ ਮੈਨੇਜਡ ਆਈਸੋਲੇਸ਼ਨ ਸਹੂਲਤ ਨਾਲ ਸੰਬੰਧਿਤ ਹਨ, ਜਿਨ੍ਹਾਂ ਵਿੱਚ ਇਕ ਕੇਸ 19 ਅਕਤੂਬਰ ਨੂੰ ਕਾਬੁਲ ਤੋਂ ਦੁਬਈ ਦੇ ਰਸਤੇ ਆਇਆ ਅਤੇ ਲਗਭਗ 12ਵੇਂ ਦਿਨ ਦੇ ਟੈੱਸਟ ਵਿੱਚ ਪਾਜ਼ੇਟਿਵ ਆਇਆ ਹੈ। ਇਕ ਕੇਸ 21 ਅਕਤੂਬਰ ਨੂੰ ਲੰਡਨ ਤੋਂ ਦੋਹਾ ਅਤੇ ਬ੍ਰਿਸਬੇਨ ਦੇ ਰਸਤੇ ਆਇਆ ਅਤੇ ਉਹ ਵੀ ਲਗਭਗ 12ਵੇਂ ਦਿਨ ਦੇ ਟੈੱਸਟ ਵਿੱਚ ਪਾਜ਼ੇਟਿਵ ਆਇਆ ਹੈ। ਇਕ ਕੇਸ 29 ਅਕਤੂਬਰ ਨੂੰ ਅਮਰੀਕਾ ਤੋਂ ਸਿਡਨੀ ਦੇ ਰਸਤੇ ਆਇਆ ਅਤੇ ਤੀਸਰੇ ਦਿਨ ਦੇ ਰੁਟੀਨ ਟੈੱਸਟ ਵਿੱਚ ਪਾਜ਼ੇਟਿਵ ਆਇਆ ਹੈ। ਹੋਰ ਇਕ ਕੇਸ 29 ਅਕਤੂਬਰ ਨੂੰ ਨਿਊਯਾਰਕ (ਅਮਰੀਕਾ) ਤੋਂ ਦੋਹਾ ਅਤੇ ਬ੍ਰਿਸਬੇਨ ਦੇ ਰਸਤੇ ਆਇਆ ਸੀ ਅਤੇ ਤੀਸਰੇ ਦਿਨ ਦੇ ਰੁਟੀਨ ਟੈੱਸਟ ਵਿੱਚ ਪਾਜ਼ੇਟਿਵ ਆਇਆ ਹੈ।
ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਨਵੇਂ ਐਕਟਿਵ ਕੇਸਾਂ ਦੀ ਗਿਣਤੀ 75 ਹੋ ਗਈ ਹੈ। ਕੱਲ੍ਹ ਦੇਸ਼ ਭਰ ਦੀਆਂ ਲੈਬਾਰਟਰੀਆਂ ਨੇ ਕੋਵਿਡ -19 ਦੇ 2,455 ਟੈੱਸਟ ਪੂਰੇ ਕੀਤੇ, ਜਿਸ ਨਾਲ ਪੂਰੇ ਹੋਏ ਟੈੱਸਟਾਂ ਦੀ ਗਿਣਤੀ 1,106,568 ਹੋ ਗਈ ਹੈ। ਸਾਰੇ ਕੇਸ ਰੁਟੀਨ ਟੈੱਸਟ ਦੌਰਾਨ ਪਾਜ਼ੇਟਿਵ ਆਏ ਹਨ। ਇਹ ਸਾਰੇ ਆਕਲੈਂਡ ਦੀ ਕੁਆਰੰਟੀਨ ਸਹੂਲਤ ਵਿੱਚ ਹਨ।
ਦੇਸ਼ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 1968 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਹਨ। ਜਿਨ੍ਹਾਂ ਵਿੱਚੋਂ 1,612 ਕੰਨਫ਼ਰਮ ਤੇ 356 ਪ੍ਰੋਵੈਬਲੀ ਕੇਸ ਹੀ ਹਨ। ਦੇਸ਼ ਵਿੱਚ ਬਾਡਰ ਦੇ 285 ਕੇਸ ਹੋ ਗਏ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 1868 ਹੋ ਗਈ ਹੈ, ਕੱਲ੍ਹ 11 ਕੇਸ ਰਿਕਵਰ ਹੋਏ ਹਨ। ਨਿਊਜ਼ੀਲੈਂਡ ਵਿੱਚ ਕੋਵਿਡ -19 ਨਾਲ ਹਸਪਤਾਲ ਵਿੱਚ ਕੋਈ ਦਾਖ਼ਲ ਨਹੀਂ ਹੈ। ਦੇਸ਼ ‘ਚ ਕੋਵਿਡ -19 ਨਾਲ ਮੌਤਾਂ ਦੀ ਗਿਣਤੀ 25 ਹੀ ਹੈ।