ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ ਅੱਜ 4 ਨਵੇਂ ਕੇਸ ਮੈਨੇਜਡ ਆਈਸੋਲੇਸ਼ਨ ‘ਚੋਂ ਆਏ

ਵੈਲਿੰਗਟਨ, 13 ਨਵੰਬਰ (ਕੂਕ ਪੰਜਾਬੀ ਸਮਾਚਾਰ) – ਕੋਵਿਡ -19 ਦੇ ਨਿਊਜ਼ੀਲੈਂਡ ‘ਚ ਅੱਜ 4 ਨਵੇਂ ਕੇਸ ਸਾਹਮਣੇ ਆਏ ਹਨ। ਇਹ ਸਾਰੇ ਕੇਸ ਮੈਨੇਜਡ ਆਈਸੋਲੇਸ਼ਨ ਨਾਲ ਸੰਬੰਧਿਤ ਹੈ। ਇਨ੍ਹਾਂ ‘ਚੋਂ 1 ਕੇਸ ਹਾਲ ਹੀ ਵਿੱਚ ਫਿਲੀਪੀਨਜ਼ ਤੋਂ 31 ਅਕਤੂਬਰ ਨੂੰ ਪਹੁੰਚੀ ਸੀ, 12ਵੇਂ ਦਿਨ ਦੀ ਰੁਟੀਨ ਟੈਸਟਿੰਗ ਵਿੱਚ ਉਸ ਦਾ ਪਾਜ਼ੇਟਿਵ ਟੈੱਸਟ ਆਇਆ ਅਤੇ ਉਨ੍ਹਾਂ ਨੂੰ ਜੈੱਟ ਪਾਰਕ ਕੁਆਰੰਟੀਨ ਸਹੂਲਤ ਵਿੱਚ ਭੇਜ ਦਿੱਤਾ ਗਿਆ। 3 ਹੋਰ ਕੇਸ ਹਿਸਟੋਰੀਕਲ ਅਤੇ ਰਿਕਵਰ ਹੋਇਆਂ ਦੇ ਹਨ।
ਨਿਊਜ਼ੀਲੈਂਡ ਦਾ ਅਲਰਟ ਲੈਵਲ 1 ਉੱਤੇ ਹੀ ਰਹੇਗਾ ਅਤੇ ਆਕਲੈਂਡ ਸੀਬੀਡੀ ਦੇ ਤਾਜ਼ਾ ਕਮਿਊਨਿਟੀ ਕੋਵਿਡ -19 ਕੇਸ ਦੇ ਸਰੋਤ ਦੀ ਪਛਾਣ ਹੋਣ ਤੋਂ ਬਾਅਦ ਦੁਬਾਰਾ ਖੁੱਲ੍ਹੇਗਾ।
ਕੋਵਿਡ ਰਿਸਪਾਂਸ ਮੰਤਰੀ ਕ੍ਰਿਸ ਹਿਪਕਿਨਸ ਨੇ ਕਿਹਾ ਕਿ ਤਾਜ਼ਾ ਮਾਮਲਾ 20 ਸਾਲ ਦੀ ਇੱਕ ਏਯੂਟੀ ਦੀ ਵਿਦਿਆਰਥਣ ਦਾ ਹੈ। ਜੋ ਜਿਨੋਮਿਕ ਤੌਰ ‘ਤੇ ਡਿਫੈਂਸ ਵਰਕਰ ਨਾਲ ਜੋੜਿਆ ਗਿਆ ਹੈ, ਜਿਸ ਨੂੰ ਇੱਕ ਕੁਆਰੰਟੀਨ ਹੋਟਲ ਵਿੱਚ ਲਾਗ ਲੱਗ ਗਈ ਸੀ। ਉਨ੍ਹਾਂ ਕਿਹਾ ਕਿ ਅੱਜ ਕਮਿਊਨਿਟੀ ਦਾ ਕੋਈ ਨਵਾਂ ਕੇਸ ਨਹੀਂ ਆਇਆ ਹੈ। ਹਾਲਾਂਕਿ, ਸਰਕਾਰ ਨੇ ਨਿਊਜ਼ੀਲੈਂਡ ਵਾਸੀਆਂ ਨੂੰ ਕੋਰੋਨਾਵਾਇਰਸ ਫੈਲਣ ਦੇ ਜੋਖ਼ਮ ਨੂੰ ਘਟਾਉਣ ਲਈ ਸਾਵਧਾਨੀ ਨਾਲ ਕੰਮ ਕਰਨ ਲਈ ਕਿਹਾ ਹੈ। ਏਯੂਟੀ ਦੀ ਵਿਦਿਆਰਥਣ ਬਾਰੇ ਇਹ ਵੀ ਅੱਜ ਖ਼ੁਲਾਸਾ ਹੋਇਆ ਕਿ ਉਹ ਕਲਾਸਾਂ ਵਿੱਚ ਨਹੀਂ ਗਈ ਸੀ ਪਰ ਮੰਗਲਵਾਰ ਦੁਪਹਿਰ 2.30 ਵਜੇ ਤੋਂ ਦੁਪਹਿਰ 2.40 ਵਜੇ ਤੱਕ ਸਿਟੀ ਕੈਂਪਸ ਸਟੂਡੈਂਟ ਹੱਬ (ਜੋ ਵਿਦਿਆਰਥੀਆਂ ਲਈ ਇੱਕ ਜਾਣਕਾਰੀ ਕੇਂਦਰ ਹੈ) ਗਈ ਸੀ।
ਉਨ੍ਹਾਂ ਕਿਹਾ ਕਿ ਜੇ ਕੈਬਨਿਟ ਮਾਸਕ ਪਾਉਣ ਦੇ ਐਲਾਨ ਲਈ ਸਹਿਮਤ ਹੈ ਤਾਂ ਸੋਮਵਾਰ ਨੂੰ ਇੱਕ ਸਮਾਂ-ਰੇਖਾ ਦਾ ਐਲਾਨ ਕੀਤਾ ਜਾਵੇਗਾ ਪਰ ਅਗਲੇ ਹਫ਼ਤੇ ਦੇ ਅੰਤ ਤੱਕ ਇਸ ਦੀ ਜ਼ਰੂਰਤ ਹੋਏਗੀ। ਪਰ ਉਨ੍ਹਾਂ ਨਿਊਜ਼ੀਲੈਂਡ ਵਾਸੀਆਂ ਨੂੰ ਸਲਾਹ ਦੀ ਪਾਲਣਾ ਕਰਨ ਲਈ ਕਿਹਾ ਹੈ।
ਉਨ੍ਹਾਂ ਕਿਹਾ ਕਿ ਲੋਕੀ ਜਨਤਕ ਟ੍ਰਾਂਸਪੋਰਟ, ਜਹਾਜ਼ਾਂ ਅਤੇ ਜਨਤਕ ਸਥਾਨਾਂ ‘ਤੇ ਚਿਹਰਾ ਢੱਕਣ, ਜਿੱਥੇ ਸਰੀਰਕ ਦੂਰੀ ਸੰਭਵ ਨਹੀਂ।
ਤੁਸੀਂ ਜਿੱਥੇ ਵੀ ਜਾਂਦੇ ਹੋ ਕੋਵਿਡ ਟ੍ਰੇਸਰ ਐਪ ਦੀ ਵਰਤੋਂ ਕਰੋ।
ਘਰ ਰਹੋ ਜੇ ਤੁਸੀਂ ਬਿਮਾਰ ਹੋ, ਆਈਸੋਲੇਟ ਹੋਵੋ ਅਤੇ ਟੈੱਸਟ ਕਰਵਾਓ।
ਜੇ ਤੁਸੀਂ ਛਿੱਕ ਮਾਰਦੇ ਹੋ ਜਾਂ ਖੰਘ ਕਰਦੇ ਹੋ ਤਾਂ ਆਪਣੇ ਹੱਥ ਧੋਵੋ ਅਤੇ ਆਪਣੇ ਮੂੰਹ ਨੂੰ ਢਕੋ।
ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਨਵੇਂ ਐਕਟਿਵ ਕੇਸਾਂ ਦੀ ਗਿਣਤੀ 53 ਹੋ ਗਈ ਹੈ। ਇਨ੍ਹਾਂ ਵਿੱਚ 48 ਕੇਸ ਵਿਦੇਸ਼ ਤੋਂ ਵਾਪਸ ਆਇਆ ਦੇ ਹਨ ਅਤੇ 5 ਕੇਸ ਕਮਿਊਨਿਟੀ ਦੇ ਹਨ।
ਦੇਸ਼ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 1995 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਹਨ। ਜਿਨ੍ਹਾਂ ਵਿੱਚੋਂ 1,639 ਕੰਨਫ਼ਰਮ ਤੇ 356 ਪ੍ਰੋਵੈਬਲੀ ਕੇਸ ਹੀ ਹਨ। ਬਾਡਰ ਕੇਸਾਂ ਦੀ ਗਿਣਤੀ 314 ਹੋ ਗਈ ਹੈ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 1914 ਹੋ ਗਈ ਹੈ, 4 ਕੇਸ ਰਿਕਵਰ ਹੋਇਆ ਹੈ। ਨਿਊਜ਼ੀਲੈਂਡ ਵਿੱਚ ਕੋਵਿਡ -19 ਨਾਲ ਹਸਪਤਾਲ ਵਿੱਚ ਕੋਈ ਦਾਖ਼ਲ ਨਹੀਂ ਹੈ। ਦੇਸ਼ ‘ਚ ਕੋਵਿਡ -19 ਨਾਲ ਮੌਤਾਂ ਦੀ ਗਿਣਤੀ 25 ਹੀ ਹੈ।