ਕੋਰੋਨਾਵਾਇਰਸ: ਭਾਰਤ ‘ਚ ਮੌਤਾਂ ਦੀ ਗਿਣਤੀ 20, ਜਦੋਂ ਕਿ ਮਰੀਜ਼ਾਂ ਦੀ ਗਿਣਤੀ 700 ਪਾਰ

ਨਵੀਂ ਦਿੱਲੀ, 27 ਮਾਰਚ – ਕੋਰੋਨਾਵਾਇਰਸ ਨਾਲ 26 ਮਾਰਚ ਦਿਨ ਵੀਰਵਾਰ ਨੂੰ ਦੇਸ਼ ਭਰ ਵਿੱਚ 7 ਲੋਕਾਂ ਦੇ ਮੌਤੇ ਹੋਈ, ਜੋ ਕਿਸੇ ਇੱਕ ਦਿਨ ਵਿੱਚ ਹੋਣ ਵਾਲਿਆਂ ਸਭ ਤੋਂ ਜ਼ਿਆਦਾ ਮੌਤਾਂ ਹਨ। ਇਸ ਤਰ੍ਹਾਂ ਤੋਂ ਹੁਣ ਤੱਕ ਕੋਵਿਡ -19 ਨਾਲ ਦੇਸ਼ ਵਿੱਚ ਮਰਨ ਵਾਲਿਆਂ ਦੀ ਗਿਣਤੀ 20 ਪਹੁੰਚ ਗਈ ਹੈ। ਖ਼ਬਰਾਂ ਦੇ ਅਨੁਸਾਰ 71 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚ ਦਿੱਲੀ ਵਿੱਚ 4 ਸ਼ਾਮਿਲ ਹਨ। ਸੂਬਿਆਂ ਦੀਆਂ ਰਿਪੋਰਟਾਂ ਦੇ ਅਨੁਸਾਰ ਭਾਰਤ ਵਿੱਚ ਕੋਰੋਨਾਵਾਇਰਸ ਦੇ ਕੁਲ ਮਾਮਲੀਆਂ ਦੀ ਗਿਣਤੀ 700 ਦੇ ਪਾਰ ਹੋ ਗਈ ਹੈ, ਜੋ 727 ਹੈ।