ਕੋਰੋਨਾਵਾਇਰਸ: ਮੈਨੇਜਡ ਆਈਸੋਲੇਸ਼ਨ ‘ਚੋਂ 2 ਨਵੇਂ ਕੇਸ ਸਾਹਮਣੇ ਆਏ

ਵੈਲਿੰਗਟਨ, 29 ਜੂਨ – ਡਾਇਰੈਕਟਰ ਜਨਰਲ ਆਫ਼ ਹੈਲਥ ਡਾ. ਐਸ਼ਲੇ ਬਲੂਮਫੀਲਡ ਨੇ ਪੁਸ਼ਟੀ ਕੀਤੀ ਕਿ ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ 2 ਨਵੇਂ ਕੇਸ ਮੈਨੇਜਡ ਆਈਸੋਲੇਸ਼ਨ ਸਹੂਲਤਾਂ ਵਿੱਚੋਂ ਪਾਏ ਗਏ ਹਨ। ਪਹਿਲਾ ਕੇਸ 50 ਸਾਲਾਂ ਦੇ ਇੱਕ ਆਦਮੀ ਹੈ ਜੋ 24 ਜੂਨ ਨੂੰ ਭਾਰਤ ਤੋਂ ਨਿਊਜ਼ੀਲੈਂਡ ਆਇਆ, ਜਦੋਂ ਕਿ ਦੂਜਾ ਕੇਸ 20 ਸਾਲਾਂ ਦੀ ਇਕ ਮਹਿਲਾ ਦਾ ਹੈ ਜੋ 20 ਜੂਨ ਨੂੰ ਅਮਰੀਕਾ ਤੋਂ ਆਈ ਸੀ।
ਦੋਵੇਂ ਮਾਮਲੇ ਮੈਨੇਜਡ ਸਹੂਲਤਾਂ ਵਿੱਚ ਹਨ ਜਦੋਂ ਤੋਂ ਉਹ ਦੇਸ਼ ਵਿੱਚ ਆਏ ਹਨ। ਇਨ੍ਹਾਂ ਦੋਵਾਂ ਨੂੰ ਮਿਲਾ ਕੇ ਨਿਊਜ਼ੀਲੈਂਡ ਵਿੱਚ ਹੁਣ 22 ਐਕਟਿਵ ਮਾਮਲੇ ਹੋ ਗਏ ਹਨ। ਗੌਰਤਲਬ ਹੈ ਕਿ ਕੱਲ੍ਹ 4 ਨਵੇਂ ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿੱਚੋਂ 1 ਵਿਅਕਤੀ ਹਸਪਤਾਲ ਵਿੱਚ ਦਾਖ਼ਲ ਹੈ।
ਦੇਸ਼ ਵਿੱਚ ਕੁੱਲ ਮਿਲਾ ਕੇ ਕੋਰੋਨਾਵਾਇਰਸ ਦੇ 1528 ਪੁਸ਼ਟੀ ਕੀਤੇ ਗਏ ਅਤੇ ਸੰਭਾਵਿਤ ਕੇਸ ਹੋ ਗਏ ਹਨ। ਇਨ੍ਹਾਂ ਵਿੱਚ 22 ਐਕਟਿਵ ਮਾਮਲੇ ਹੋ ਗਏ ਹਨ, 1 ਵਿਅਕਤੀ ਹਸਪਤਾਲ ਵਿੱਚ ਦਾਖ਼ਲ ਹੈ। ਜਦੋਂ ਕਿ ਕੋਵਿਡ -19 ਤੋਂ 1,484 ਲੋਕੀ ਰਿਕਵਰ ਹੋਏ ਹਨ ਤੇ ਦੇਸ਼ ਵਿੱਚ ਮੌਤਾਂ ਦੀ ਗਿਣਤੀ 22 ਹੀ ਹੈ।