ਕੋਵਿਡ -19: ਆਕਲੈਂਡ ਅੱਜ ਰਾਤੀ 11.59 ਅਲਰਟ ਲੈਵਲ 3 ਉੱਤੇ ਅਤੇ ਬਾਕੀ ਦੇਸ਼ ਲੈਵਲ 2 ‘ਤੇ ਚਲਾ ਜਾਏਗਾ

ਵੈਲਿੰਗਟਨ, 14 ਫਰਵਰੀ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ਦੇ ਸ਼ਹਿਰ ਸਾਊਥ ਆਕਲੈਂਡ ਦੇ ਸੁਬਰਵ ਪਾਪਾਟੋਏਟੋਏ ‘ਚ ਕੋਵਿਡ -19 ਦੇ 3 ਨਵੇਂ ਕੇਸ ਕਮਿਊਨਿਟੀ ਦੇ ਆਉਣ ਕਰਕੇ ਆਕਲੈਂਡ ਅੱਜ ਰਾਤੀ 11.59 ਵਜੇ ਅਲਰਟ ਲੈਵਲ 3 ਅਤੇ ਬਾਕੀ ਦੇਸ਼ ਅਲਰਟ ਲੈਵਲ 2 ਉੱਤੇ ਚਲਾ ਜਾਏਗਾ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਸ਼ਾਮੀ 7.00 ਵਜੇ ਹੰਗਾਮੀ ਪ੍ਰੈੱਸ ਕਾਨਫ਼ਰੰਸ ਸੱਦ ਕੇ ਇਸ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਅਲਰਟ ਲੈਵਲ ਦੀ 24 ਘੰਟਿਆਂ ਵਿੱਚ ਸਮੀਖਿਆ ਕੀਤੀ ਜਾਏਗੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਅਤੇ ਵਧੇਰੇ ਜਾਂਚ ਲਈ ਤਿੰਨ ਦਿਨ ਦਿਓ। ਉਨ੍ਹਾਂ ਕਿਹਾ ਕਿ ਇਹ ਕਰਨ ਦਾ ਸਹੀ ਸਮਾਂ ਹੈ ਅਤੇ ਇਹ ਵੇਖਣ ਵਿੱਚ ਸਹਾਇਤਾ ਕਰੇਗਾ ਕਿ ਕੋਈ ਕਮਿਊਨਿਟੀ ਟਰਾਂਸਮਿਸ਼ਨ ਤਾਂ ਨਹੀਂ। ਉਨ੍ਹਾਂ ਕਿਹਾ ਆਕਲੈਂਡ ਵਾਸੀ ਘਰ ਰਹਿਣ। ਜੇ ਹੋ ਸਕੇ ਤਾਂ ਲੋਕੀ ਘਰੋ ਕੰਮ ਕਰਨ।
LEVEL 3: Auckland
-Stay at home and work remotely if possible
-Schools and daycare only open to children of essential workers
-Gatherings restricted to 10 people
-Travel restrictions with borders around Auckland
-Public venues such as pools and playgrounds closed

LEVEL 2: Rest of New Zealand
-People can still go to work
-Schools and daycare remain open
-Gatherings restricted to 100 people
-Travel into Auckland restricted