ਕੋਵਿਡ -19: ਸਿਡਨੀ ‘ਚ ਆਏ ਕਮਿਊਨਿਟੀ ਕੇਸਾਂ ਦੇ ਕਰਕੇ ਹਾਈ ਐਲਰਟ ਜਾਰੀ

ਸਿਡਨੀ, 17 ਦਸੰਬਰ – ਨਿਊ ਸਾਊਥ ਵੇਲਜ਼ (ਐਨਐੱਸਡਬਲਯੂ) ਦੇ ਪ੍ਰੀਮੀਅਰ ਗਲੇਡਜ਼ ਬੇਰੇਜਿਕਲਿਅਨ ਨੇ ਕਿਹਾ ਸੂਬੇ ਭਰ ਵਿੱਚੋਂ ਪੰਜ ਨਵੇਂ ਕੇਸ ਕਮਿਊਨਿਟੀ ਟਰਾਂਸਮਿਸ਼ਨ ਦੇ ਸਾਹਮਣੇ ਆਏ ਹਨ। ਕਨਟੈਕਟ ਟਰੇਸਰ ਲਗਾਤਾਰ ਕੰਮ ਕਰ ਰਿਹਾ ਹੈ ਤੇ ਜੀਨੋਮਿਕ ਟੈਸਟਿੰਗ ਫ਼ਿਲਹਾਲ ਓਵਰ ਡ੍ਰਾਈਵ ਵਿੱਚ ਹੈ।
ਉਨ੍ਹਾਂ ਕਿਹਾ ਕਿ ਸਿਡਨੀ ਉਸ ਵੇਲੇ ਹਾਈ ਐਲਰਟ ਉੱਤੇ ਪਾ ਦਿੱਤਾ ਗਿਆ ਜਦੋਂ ਕੱਲ੍ਹ ਇੱਕ 45 ਸਾਲਾ ਵਿਅਕਤੀ ਦਾ ਟੈੱਸਟ ਪਾਜ਼ੇਟਿਵ ਆਇਆ, ਉਸ ਨੇ ਏਅਰਪੋਰਟ ਤੋਂ ਇੰਟਰਨੈਸ਼ਨਲ ਕ੍ਰਿਓ ਨੂੰ ਟਰਾਂਸਫ਼ਰ ਕੀਤਾ ਸੀ। ਕੁੱਝ ਘੰਟਿਆਂ ਬਾਅਦ ਸਿਡਨੀ ਦੇ ਉੱਤਰੀ ਬੀਚਾਂ ਤੋਂ 60 ਅਤੇ 70 ਸਾਲਾ ਦੇ ਇੱਕ ਜੋੜੇ ਦਾ ਟੈੱਸਟ ਪਾਜ਼ੇਟਿਵ ਆਇਆ ਹੈ। ਆਸਟਰੇਲੀਆ ਦੇ ਹੋਰ ਸੂਬੇ ਐਨਐੱਸਡਬਲਯੂ ਵਿੱਚ ਸਥਿਤੀ ਦੀ ਨੇੜਿਓ ਨਜ਼ਰ ਰੱਖ ਰਹੇ ਹਨ। ਆਸਟਰੇਲੀਆ ਵਿੱਚ ਕੋਵਿਡ -19 ਦੇ ਹੁਣ ਤੱਕ ਕੁੱਲ ਮਿਲਾ ਕੇ 28,071 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 25,696 ਹੈ। ਦੇਸ਼ ‘ਚ ਕੋਵਿਡ -19 ਨਾਲ ਮੌਤਾਂ ਦੀ ਗਿਣਤੀ 908 ਹੀ ਹੈ।