ਕ੍ਰਿਸਮਸ ਵਾਲੇ ਦਿਨ ਮਹਿਲਾ ਮਿੱਤਰ ਵੱਲੋਂ ਜ਼ਖਮੀ 26 ਸਾਲਾ ਹਰਦੀਪ ਸਿੰਘ ਦਿਓਲ ਦੀ ਹੋਈ ਮੌਤ

nz-pic-27-dec-2ਕ੍ਰਾਈਸਟਰਚ ਵਿਖੇ ਰਹਿੰਦਾ ਸੀ ਇਹ ਨੌਜਵਾਨ 
ਆਕਲੈਂਡ 27 ਦਸੰਬਰ (ਹਰਜਿੰਦਰ ਸਿੰਘ ਬਸਿਆਲਾ)-ਇਸ ਵਾਰ ਇਥੇ ਕ੍ਰਿਸਮਸ ਅਤੇ ਨਵੇਂ ਸਾਲ ਦੇ ਜਸ਼ਨਾਂ ਦੌਰਾਨ ਇਕ ਹਰਿਆਣਵੀ ਮੁੰਡੇ ਦੀ ਮੌਤ ਨਾਲ ਭਾਰਤੀ ਭਾਈਚਾਰੇ ਵਿਚ ਮਾਤਮ ਪਨਪ ਪਿਆ ਹੈ।  26 ਸਾਲਾ ਹਰਦੀਪ ਸਿੰਘ ਨਾਂਅ ਦਾ ਹਰਿਆਣਵੀ ਮੁੰਡਾ ਕ੍ਰਾਈਸਟਚਰਚ ਸ਼ਹਿਰ ਦੇ ਕੈਸ਼ਮੀਰ ਖੇਤਰ ‘ਚ ਰਹਿੰਦਾ ਸੀ। ਛਪੀਆਂ ਖਬਰਾਂ ਅਨੁਸਾਰ ਉਸਦੀ ਮਹਿਲਾ ਮਿੱਤਰ ਨੇ ਹੀ ਕਿਸੇ ਗੱਲੋਂ ਗੁੱਸੇ ਹੋ ਕੇ ਕ੍ਰਿਸਮਸ ਵਾਲੇ ਦਿਨ ਉਸ ਉਤੇ ਚਾਕੂ ਨਾਲ ਵਾਰ ਕਰ ਦਿੱਤਾ। ਇਕ 22 ਸਾਲਾ ਔਰਤ (ਫ੍ਰੈਚਹੇਸਕਾ ਕੋਰੋਰੀਆ ਬੋਰੈਲ)  ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਸ  ਉਤੇ ਪਹਿਲਾਂ ਜ਼ਖਮੀ ਅਤੇ ਬੁਰੀ ਤਰ੍ਹਾਂ ਸਰੀਰਕ ਨੁਕਸਾਨ ਪਹੁੰਚਾਉਣ ਦੇ ਦੋਸ਼ ਸਨ, ਪਰ ਹੁਣ ਇਨ੍ਹਾਂ ਦੋਸ਼ਾਂ ਨੂੰ ਕਤਲ ਦੇ ਕੇਸ  ਵਿਚ ਪੁਲਿਸ ਬਦਲ ਸਕਦੀ ਹੈ। ਇਸ ਔਰਤ ਨੂੰ ਅੱਜ ਅਦਾਲਤ ਦੇ ਵਿਚ ਪੇਸ਼ ਕੀਤਾ ਗਿਆ ਸੀ, ਜਿਸ ਦੌਰਾਨ ਉਸਨੇ ਜ਼ਖਮੀ ਕਰਨ ਵਾਲਾ ਆਪਣਾ ਗੁਨਾਹ ਕਬੂਰ ਕਰ ਲਿਆ ਸੀ। ਹਰਦੀਪ ਸਿੰਘ ਦੋ ਕੁ ਸਾਲ ਪਹਿਲਾਂ ਇਥੇ ਪੜ੍ਹਨ ਆਇਆ ਸੀ ਅਤੇ ਇਸ ਵੇਲੇ ਜਾਬ ਸਰਚ ਵੀਜ਼ੇ ਉਤੇ ਦੱਸਿਆ ਜਾ ਰਿਹਾ ਹੈ। ਉਸਦਾ ਪਿੰਡ ਰਣੀਆ (ਸਿਰਸਾ) ਸੀ। ਕ੍ਰਾਈਸਟਚਰਚ ਵਿਖੇ ਇਕ ਸਹਾਇਤਾ ਫੰਡ ਵੀ ਖੋਲ੍ਹਿਆ ਗਿਆ ਹੈ ਤਾਂ ਕਿ ਇਕੱਤਰ ਪੈਸਿਆਂ ਨਾਲ ਉਸਦਾ ਮ੍ਰਿਤਕ ਸਰੀਰ ਇੰਡੀਆ ਭੇਜਿਆ ਜਾ ਸਕੇ। ਉਸਦੇ ਭਰਾ ਨੂੰ ਪੁਲਿਸ ਨੇ ਸੂਚਿਤ ਕਰ ਦਿੱਤਾ ਹੈ।