ਕੰਗਣਾ ਦੀ ‘ਮਣਿਕਰਣਿਕਾ : ਦ ਕਵੀਨ ਆਫ਼ ਝਾਂਸੀ’

ਬਾਲੀਵੁੱਡ – ਬਾਲੀਵੁੱਡ ਹੀਰੋਇਨ ਕੰਗਣਾ ਰਨੌਤ ਨੇ ਆਪਣੀ ਐਕਟਿੰਗ ਸਕਿੱਲ ਪਿਛਲੀਆਂ ਕਈ ਫ਼ਿਲਮਾਂ ਵਿੱਚ ਵਿਖਾਈ ਹੈ। ਹੁਣ ਪਿਛਲੇ ਕਾਫ਼ੀ ਸਮਾਂ ਤੋਂ ਉਨ੍ਹਾਂ ਦੀ ਅਗਲੀ ਫਿਲਮ ‘ਮਣਿਕਰਣਕਾ : ਦ ਕਵੀਨ ਆਫ਼ ਝਾਂਸੀ’ ਚਰਚਾ ਵਿੱਚ ਹੈ। ਇਸ ਫਿਲਮ ਵਿੱਚ ਕੰਗਣਾ ਝਾਂਸੀ ਦੀ ਰਾਣੀ ਲਕਸ਼ਮੀ ਬਾਈ ਦੀ ਭੂਮਿਕਾ ਨਿਭਾ ਰਹੀ ਹੈ। ਅਜ਼ਾਦੀ ਦਿਨ ਦੇ ਮੌਕੇ ਉੱਤੇ ਇਸ ਫਿਲਮ ਦਾ ਪਹਿਲਾ ਪੋਸਟਰ ਜਾਰੀ ਕੀਤਾ ਗਿਆ।
ਫਿਲਮ ਦੇ ਇਸ ਫ਼ਰਸਟ ਲੁਕ ਵਿੱਚ ਅਦਾਕਾਰਾ ਕੰਗਣਾ ਇੱਕ ਬਹਾਦਰ ਤੇ ਲੜਾਕੂ ਰਾਣੀ ਦੇ ਰੂਪ ਵਿੱਚ ਵਿਖਾਈ  ਦੇ ਰਹੀ ਹੈ। ਪੋਸਟਰ ਵਿੱਚ ਅਜਿਹਾ ਲੱਗ ਰਿਹਾ ਹੈ ਜਿਵੇਂ ਕੰਗਣਾ ਲੜਾਈ ਦਾ ਐਲਾਨ ਕਰਦੇ ਹੋਏ ਦੁਸ਼ਮਣ ਉੱਤੇ ਹਮਲਾ ਬੋਲਣ ਜਾ ਰਹੀ ਹੋਵੇ ਤੇ ਨਾਲ ਹੀ ਜਿਵੇਂ ਕਿ ਇਤਿਹਾਸ ਵਿੱਚ ਦੱਸਿਆ ਜਾਂਦਾ ਹੈ ਉਸੀ ਤਰ੍ਹਾਂ ਕੰਗਣਾ ਦੀ ਪਿੱਠ ਉੱਤੇ ਵੀ ਬੱਚਾ ਬੱਝਿਆ ਹੋਇਆ ਵਿੱਖ ਰਿਹਾ ਹੈ।
ਫਿਲਮ ਵਿੱਚ ਕੰਗਣਾ ਦੇ ਇਲਾਵਾ ਅਤੁੱਲ ਕੁਲਕਰਣੀ, ਸੋਨੂੰ ਸੂਦ, ਸੁਰੇਸ਼ ਓਬਰਾਏ ਅਤੇ ਵੀਟੀ ਸੀਰੀਅਲ ‘ਪਵਿੱਤਰ ਰਿਸ਼ਤਾ’ ਫੇਮ ਅੰਕਿਤਾ ਲੋਖੰਡੇ ਵੀ ਮਹੱਤਵਪੂਰਣ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਇਸ ਫਿਲਮ ਨੂੰ ਕ੍ਰਿਸ ਡਾਇਰੈਕਟ ਕਰ ਰਹੇ ਹਨ ਅਤੇ ਜੀ ਸਟੂਡੀਓਜ਼ ਇਸ ਨੂੰ ਪ੍ਰੋਡਿਊਸ ਕਰ ਰਿਹਾ ਹੈ। ਇਹ ਫਿਲਮ 25 ਜਨਵਰੀ 2019 ਵਿੱਚ ਰਿਲੀਜ਼ ਹੋਵੇਗੀ।