ਗਲੋਬਲ ਫਾਈਨੈਂਸ ਵੱਲੋਂ 26 ਜੂਨ ਨੂੰ ਟੌਰੰਗਾ ਵਿਖੇ ਨਵੀਂ ਬ੍ਰਾਂਚ ਦਾ ਉਦਘਾਟਨ

ਨਿਊਜ਼ੀਲੈਂਡ ਦੀ ਲੀਡਿੰਗ ਮੌਰਗੇਜ ਅਤੇ ਇੰਸ਼ੋਰੈਂਸ ਐਡਵਾਈਜ਼ਰ ਕੰਪਨੀ ਗਲੋਬਲ ਫਾਈਨੈਂਸ ਦਾ ਟੌਰੰਗਾ ਵਿਖੇ ਖੁੱਲ੍ਹਣ ਵਾਲੀ ਨਵੀਂ ਬ੍ਰਾਂਚ

ਆਕਲੈਂਡ, 22 ਜੂਨ – ਨਿਊਜ਼ੀਲੈਂਡ ਦੀ ਲੀਡਿੰਗ ਮੌਰਗੇਜ ਅਤੇ ਇੰਸ਼ੋਰੈਂਸ ਐਡਵਾਈਜ਼ਰ ਕੰਪਨੀ ਗਲੋਬਲ ਫਾਈਨੈਂਸ 26 ਜੂਨ ਨੂੰ ਟੌਰੰਗਾ ਵਿਖੇ ਆਪਣੀ ਨਵੀਂ ਬ੍ਰਾਂਚ ਦਾ ਉਦਘਾਟਨ ਕਰਨ ਜਾ ਰਹੀ ਹੈ। ਗਲੋਬਲ ਫਾਈਨੈਂਸ ਦੇ ਫਾਊਂਡਰ ਤੇ ਐਮਡੀ ਸ੍ਰੀ ਅਜੇ ਕੁਮਾਰ ਨੇ ਇਸ ਦੀ ਜਾਣਕਾਰੀ ਕੂਕ ਪੰਜਾਬੀ ਸਮਾਚਾਰ ਨੂੰ ਦਿੱਤੀ। ਉਨ੍ਹਾਂ ਕਿਹਾ ਕਿ ਉਹ 26 ਜੂਨ ਨੂੰ ਗਲੋਬਲ ਫਾਈਨੈਂਸ 16/83 Pyes Pa Road ‘ਤੇ ਆਪਣੀ ਨਵੀਂ ਟੌਰੰਗਾ ਬ੍ਰਾਂਚ ਖੋਲ੍ਹ ਰਹੇ ਹਨ, ਤਾਂ ਜੋ ਉਨ੍ਹਾਂ ਗਾਹਕਾਂ ਦੀ ਬਿਹਤਰ ਸੇਵਾ ਕੀਤੀ ਜਾ ਸਕੇ ਜੋ ਵਧੇਰੇ ਵਸੋ ਵਾਲੇ ਉਪਨਗਰ ਦੇ ਆਸ ਪਾਸ ਦੇ ਉਪਨਗਰਾਂ ਵਿੱਚ ਰਹਿੰਦੇ ਹਨ।
ਉਨ੍ਹਾਂ ਕਿਹਾ ਕਿ ਗਲੋਬਲ ਫਾਈਨੈਂਸ ਦੁਆਰਾ ਫੀਡਬੈਕ ਅਤੇ ਕੁੱਝ ਮਹੱਤਵਪੂਰਣ ਟਿੱਪਣੀਆਂ ਵਿਚਾਰਨ ਤੋਂ ਬਾਅਦ ਉਹ ਟੌਰੰਗਾ ਬ੍ਰਾਂਚ ਦਾ ਖੋਲ੍ਹਣ ਜਾ ਰਹੇ ਹਨ, ਜਿਸ ਰਾਹੀ ਹੁਣ ਟੌਰੰਗਾ ਦੇ ਨਾਲ ਪਾਪਾਮੋਆ, ਮਾਊਂਟ ਮਾਉਂਗਾਨੁਈ, ਟੀ ਪੁੱਕੀ, ਮਾਟਾਮਾਟਾ, ਕੈਟੀਕੈਟੀ ਅਤੇ ਵਾਹੀ ਖੇਤਰਾਂ ਦੇ ਗਾਹਕਾਂ ਨੂੰ ਬਿਹਤਰ ਸੇਵਾ ਪ੍ਰਦਾਨ ਕੀਤੀ ਜਾ ਸਕਣ। ਕਿਉਂਕਿ ਗਲੋਬਲ ਫਾਈਨੈਂਸ ਜੋ ਕੁੱਝ ਵੀ ਕਰਦਾ ਹੈ ਉਹ ਸਭ ਤੋਂ ਅੱਗੇ ਗਾਹਕਾਂ ਨੂੰ ਰੱਖ ਦਾ ਹੈ ਤੇ ਇਸ ਨੂੰ ਇੱਕ ਹੋਰ ਕਾਮਯਾਬ ਵਾਧੇ ਦੇ ਤੌਰ ‘ਤੇ ਵੇਖਿਆ ਜਾ ਸਕਦਾ ਹੈ।
ਸ੍ਰੀ ਅਜੇ ਕੁਮਾਰ ਨੇ ਦੱਸਿਆ ਕਿ ਗਲੋਬਲ ਫਾਈਨੈਂਸ ਪਿਛਲੇ 21 ਸਾਲਾਂ ਤੋਂ ਨਿਊਜ਼ੀਲੈਂਡਰਾਂ ਦੀ ਸੇਵਾ ਕਰ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਕਰੇਗਾ। ਗਲੋਬਲ ਫਾਈਨੈਂਸ 1999 ਤੋਂ ਹੁਣ ਤੱਕ 6,000 ਤੋਂ ਵੱਧ ਪਰਿਵਾਰਾਂ ਲਈ 10 ਬਿਲੀਅਨ ਮੌਰਗੇਜ ਅਤੇ ਇੰਸ਼ੋਰੈਂਸ ਕਵਰ ਨੂੰ ਪਾਰ ਕਰ ਗਿਆ ਹੈ।
ਪਿਛਲੇ 10 ਸਾਲਾਂ ਦੌਰਾਨ ਗਲੋਬਲ ਫਾਈਨੈਂਸ ਨੇ ਏਐਨਜ਼ੈੱਡ (ANZ), ਏਐੱਸਬੀ (ASB), ਏਆਈਏ (AIA), ਈਵਾਈ (EY), ਵੈਸਟਪੈੱਕ (Westpac), ਡੀਲੋਇਟੀ (Deloitte), ਪੀਏਏ (PAA), ਅਤੇ ਟੀਐਮਐਮ (TMM) ਸਮੇਤ ਮਸ਼ਹੂਰ ਤੇ ਨਾਮੀ ਅਦਾਰਿਆਂ ਤੋਂ ਕਈ ਐਵਾਰਡ ਜਿੱਤੇ ਹਨ। 2019 ਦੇ ਸਤੰਬਰ ਵਿੱਚ ਗਲੋਬਲ ਫਾਈਨੈਂਸ ਈ.ਵਾਈ. (EY) ਐਂਟਰਪ੍ਰੇਨਿਯੂਰ ਆਫ਼ ਦਿ ਏਅਰ ਐਵਾਰਡ ਵਿੱਚ ਫ਼ਾਈਨਾਲਿਸਟ ਸੀ।
ਗਲੋਬਲ ਫਾਈਨੈਂਸ ਦੇ ਫਾਊਂਡਰ ਤੇ ਐਮਡੀ ਸ੍ਰੀ ਅਜੇ ਕੁਮਾਰ ਨੇ ਕਿਹਾ ਕਿ ਗਲੋਬਲ ਫਾਈਨੈਂਸ ਨਵੰਬਰ, 2019 ਵਿੱਚ ਵੈਸਟਪੈੱਕ ਵੱਲੋਂ ਆਯੋਜਿਤ ਐਵਾਰਡਾਂ ਵਿੱਚ ਐਕਸੀਲੈਂਸ ਸਟਰੈਟਜ਼ੀ ਐਂਡ ਪਲੈਨਿੰਗ ਐਂਡ ਐਕਸੀਲੈਂਸ ਇੰਨ ਮਾਰਕੀਟਿੰਗ ਵਿੱਚ ਵੀ ਫ਼ਾਈਨਾਲਿਸਟ ਸੀ। ਇਹ ਐਵਾਰਡ ਅਤੇ ਕਈ ਹੋਰ ਉਦਯੋਗ ਜੋ ਅਸੀਂ ਪ੍ਰਾਪਤ ਕੀਤੇ ਹਨ, ਨੇ ਗਲੋਬਲ ਫਾਈਨੈਂਸ ਨੂੰ ਇੱਕ ਸਭ ਤੋਂ ਵੱਧ ਸਨਮਾਨਿਤ ਲੀਡਿੰਗ ਮੌਰਗੇਜ ਅਤੇ ਇੰਸ਼ੋਰੈਂਸ ਐਡਵਾਈਜ਼ਰ ਕੰਪਨੀ ਬਣਾਇਆ ਹੈ।
ਟੌਰੰਗਾ ਬ੍ਰਾਂਚ ਬਾਰੇ ਹੋਰ ਵਧੇਰੇ ਜਾਣਕਾਰੀ https://www.globalfinance.co.nz/mortgage-broker-tauranga/ ‘ਤੋਂ ਪ੍ਰਾਪਤ ਕਰੋ।